ਯਮੁਨਾ ਨਦੀ ''ਚ ਨਹਾਉਣ ਗਏ ਤਿੰਨ ਸਕੂਲੀ ਵਿਦਿਆਰਥੀਆਂ ਦੇ ਡੁੱਬਣ ਦਾ ਖ਼ਦਸ਼ਾ

07/30/2023 5:38:06 PM

ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ ਦੇ ਅਲੀਪੁਰ ਇਲਾਕੇ 'ਚ ਯਮੁਨਾ ਨਦੀ 'ਚ ਨਹਾਉਣ ਗਏ ਤਿੰਨ ਸਕੂਲੀ ਵਿਦਿਆਰਥੀਆਂ ਦੇ ਡੁੱਬਣ ਦਾ ਖ਼ਦਸ਼ਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਭਾਲ ਅਜੇ ਵੀ ਜਾਰੀ ਹੈ। ਪੁਲਸ ਅਨੁਸਾਰ ਉਸ ਨੂੰ ਸ਼ਨੀਵਾਰ ਸ਼ਾਮ ਵਜੇ ਸੂਚਨਾ ਮਿਲੀ ਕਿ ਸਿੰਘੂ ਪਿੰਡ ਦੇ ਤਿੰਨ ਮੁੰਡੇ- ਰਿਸ਼ੂ, ਸ਼ਿਵਮ ਅਤੇ ਰੂਪੇਸ਼ ਸਵੇਰੇ 9.30 ਵਜੇ ਆਪਣੇ ਘਰੋਂ ਇਹ ਕਹਿ ਕੇ ਨਿਕਲੇ ਸਨ ਕਿ ਉਹ ਸਾਈਕਲ 'ਤੇ ਯਮੁਨਾ ਨਦੀ ਵੱਲ ਜਾ ਰਹੇ ਹਨ ਪਰ ਉਹ ਨਹੀਂ ਪਰਤੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਾਇਆ ਗਿਆ ਕਿ ਤਿੰਨੋਂ ਬੱਚੇ ਆਪਣੇ ਦੋਸਤ ਸ਼ੁਭਮ ਅਤੇ ਪਰਵੇਸ਼ ਨਾਲ ਗਏ ਸਨ ਪਰ ਬਾਅਦ 'ਚ ਦੋਵੇਂ ਸਮੂਹ ਵੱਖ ਹੋ ਗਏ। 

ਅਧਿਕਾਰੀ ਨੇ ਦੱਸਿਆ ਕਿ 5 ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਬਚਾਅ ਟੀਮ ਦੀ ਮਦਦ ਨਾਲ ਨਦੀ ਕੋਲੋਂ ਕਾਫ਼ੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ। ਇਕ ਬੱਚੇ ਦੇ ਪਿਤਾ ਦੇ ਬਿਆਨ 'ਤੇ ਅਲੀਪੁਰ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਲੀਪੁਰ ਪੁਲਸ ਥਾਣੇ 'ਚ ਰਾਤ ਨੂੰ ਇਕ ਹੋਰ ਫੋਨ ਆਇਆ ਕਿ 5 ਬੱਚੇ ਯਮੁਨਾ ਨਦੀ 'ਤੇ ਗਏ ਸਨ ਪਰ ਉਨ੍ਹਾਂ 'ਚੋਂ ਸਿਰਫ਼ 2 ਹੀ ਵਾਪਸ ਆਏ ਹਨ ਅਤੇ ਤਿੰਨ ਨਦੀ 'ਚ ਡੁੱਬ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਇਲਾਕੇ ਕੋਲ ਭਾਲ ਕੀਤੀ ਗਈ ਤਾਂ ਬੱਚਿਆਂ ਦੀ ਸਾਈਕਲ ਉੱਥੇ ਮਿਲੀ। ਪੁਲਸ ਅਤੇ ਬਚਾਅ ਦਲ ਨੇ ਰਾਤ ਦੇ ਸਮੇਂ ਯਮੁਨਾ ਦੇ ਅੰਦਰ ਅਤੇ ਨੇੜੇ-ਤੇੜੇ ਕਾਫ਼ੀ ਭਾਲ ਕੀਤੀ ਪਰ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ। ਬੱਚਿਆਂ ਦੀ ਭਾਲ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਬੱਚੇ ਸਿੰਘੂ ਸਥਿਤ ਨਗਰ ਨਿਗਮ ਦੇ ਸਕੂਲ 'ਚ ਜਮਾਤ 8 ਦੇ ਵਿਦਿਆਰਥਈ ਹਨ। ਵਿਦਿਆਰਥਈ ਰਿਸ਼ੂ ਦੇ ਪਿਤਾ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਚਾਰ ਹੋਰ ਬੱਚਿਆਂ ਨਾਲ ਸ਼ਨੀਵਾਰ ਸਵੇਰੇ ਯਮੁਨਾ ਨਦੀ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਸ ਬੱਚਿਆਂ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha