ਪਿਤਾ ਨੇ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਕੀਤੀ ਖੁਦਕੁਸ਼ੀ

03/12/2019 4:26:15 PM

ਗਾਜ਼ੀਆਬਾਦ— ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ 'ਚ ਮੰਗਲਵਾਰ ਦੀ ਸਵੇਰ ਇਕ ਵਿਅਕਤੀ ਨੇ ਆਪਣੇ 2 ਮਾਸੂਮ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਨੂੰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਸੀਨੀਅਰ ਪੁਲਸ ਕਮਿਸ਼ਨਰ ਭੂਪੇਂਦਰ ਅਗਰਵਾਲ ਅਨੁਸਾਰ ਮੰਗਲਵਾਰ ਸਵੇਰੇ ਥਾਣਾ ਸਿਹਾਨੀ ਗੇਟ ਪੁਲਸ ਨੂੰ ਸੂਚਨਾ ਮਿਲੀ ਕਿ ਇਲਾਕੇ ਦੇ ਸਿਹਾਨੀ ਨੂਰ ਨਗਰ ਇਲਾਕੇ ਦੇ ਰਾਮ ਮੰਦਰ ਕੋਲ ਸੁੰਦਰ ਪਾਲ (42) ਪੁੱਤਰ ਭਗਵਾਨ ਸਿੰਘ ਨਾਮੀ ਵਿਅਕਤੀ ਦੇ ਘਰ ਤਿੰਨ ਲੋਕਾਂ ਦੀ ਲਾਸ਼ਾਂ ਮਿਲੀਆਂ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ।

ਪੁਲਸ ਅਨੁਸਾਰ ਕਮਰੇ 'ਚ 2 ਬੱਚਿਆਂ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਸਨ, ਜਦੋਂ ਕਿ ਦੂਜੇ ਕਮਰੇ 'ਚ ਪਿਤਾ ਸੁੰਦਰ ਪਾਲ ਫਾਂਸੀ ਨਾਲ ਲਟਕਿਆ ਹੋਇਆ ਸੀ। ਦੋਹਾਂ ਬੱਚਿਆਂ ਦੀ ਪਛਾਣ ਤੁਸ਼ਾਰ (15) ਅਤੇ ਬੇਟੀ ਮਾਹੀ (12) ਦੇ ਰੂਪ 'ਚ ਹੋਈ ਹੈ। ਪੁਲਸ ਦਾ ਅਨੁਮਾਨ ਹੈ ਕਿ ਬੱਚਿਆਂ ਦੀ ਮੌਤ ਖਾਣੇ 'ਚ ਜ਼ਹਿਰ ਮਿਲਾ ਕੇ ਦੇਣ ਨਾਲ ਹੋਈ ਹੈ, ਇਸ ਤੋਂ ਬਾਅਦ ਸੁੰਦਰ ਪਾਲ ਨੇ ਖੁਦ ਵੀ ਫਾਂਸੀ ਲਗਾ ਕੇ ਆਪਮੀ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਸੁੰਦਰ ਪਾਲ ਦੀ ਪਤਨੀ ਘਟਨਾ ਦੇ ਸਮੇਂ ਘਰ 'ਚ ਮੌਜੂਦ ਨਹੀਂ ਸੀ।

DIsha

This news is Content Editor DIsha