ਕੈਮਰੇ ''ਚ ਕੈਦ ਹੋਈ ਹੈਵਾਨੀਅਤ, ਪਿਤਾ ਨੇ ਕੀਤੀ ਬੇਰਹਿਮੀ ਨਾਲ ਬੇਟੀ ਦੀ ਕੁੱਟਮਾਰ

06/22/2018 6:18:32 PM

ਹਰਿਆਣਾ— ਹਰਿਆਣਾ ਦੇ ਪਿੰਜੌਰ ਦੇ ਅਮਰਾਵਤੀ ਇਨਕਲੇਵ 'ਚ ਇਕ ਵਿਅਕਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਨੇ ਪਤਨੀ ਅਤੇ 12 ਸਾਲ ਦੀ ਬੇਟੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਅਸ਼ਵਨੀ ਨਾਮ ਦਾ ਇਹ ਵਿਅਕਤੀ ਜਦੋਂ ਆਪਣੀ ਬੇਟੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਉਦੋਂ ਉਸ ਦੀ ਪਤਨੀ ਨੇ ਵੀਡੀਓ ਬਣਾ ਲਿਆ ਅਤੇ ਪੁਲਸ ਨੂੰ ਇਸ ਕਰੂਰਤਾ ਦੇ ਬਾਰੇ 'ਚ ਜਾਣਕਾਰੀ ਦਿੱਤੀ। ਵੀਡੀਓ ਦੇਖਣ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 


ਪੁਲਸ 'ਚ ਮਾਮਲਾ ਦਰਜ ਹੋਣ ਦੇ ਬਾਅਦ ਵਿਅਕਤੀ ਫਰਾਰ ਹੋ ਗਿਆ। ਬੱਚੀ ਅਤੇ ਉਸ ਦੀ ਮਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੋਸ਼ੀ ਦੀ ਪਤਨੀ ਨੇ ਉਸ 'ਤੇ ਦੂਜੀ ਔਰਤਾਂ ਨਾਲ ਸੰਬੰਧ ਰੱਖਣ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਦੂਜੀ ਔਰਤਾਂ ਨਾਲ ਸੰਬੰਧ ਹੋਣ ਨੂੰ ਲੈ ਕੇ ਪਤੀ ਤੋਂ ਜਵਾਬ ਮੰਗਿਆ ਸੀ। ਇਸ ਗੱਲ 'ਤੇ ਉਹ ਇੰਨਾ ਗੁੱਸੇ 'ਚ ਆ ਗਿਆ ਕਿ ਪਹਿਲੇ ਤਾਂ ਉਸ ਨੂੰ ਕੁਰਸੀ ਨਾਲ ਬੰਨ੍ਹ ਕੇ ਮਾਰਿਆ ਅਤੇ ਫਿਰ 12 ਸਾਲ ਦੀ ਬੇਟੀ ਨੂੰ ਬੈਡ 'ਤੇ ਸੁੱਟ ਕੇ ਬੇਰਹਿਮੀ ਨਾਲ ਮਾਰਦਾ ਰਿਹਾ। ਔਰਤ ਨੇ ਕਿਸੇ ਤਰ੍ਹਾਂ ਕੁਰਸੀ ਨਾਲ ਬੰਨ੍ਹੇ ਹੱਥ ਖੋਲ੍ਹੇ ਅਤੇ ਬੱਚੀ ਨੂੰ ਮਾਰਨ ਦਾ ਵੀਡੀਓ ਬਣਾ ਕੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਔਰਤ ਦਾ ਕਹਿਣਾ ਹੈ ਕਿ ਇਸ ਤੋਂ ਪਹਿਲੇ ਵੀ ਪਤੀ ਉਸ ਨਾਲ ਕੁੱਟਮਾਰ ਕਰ ਚੁੱਕਿਆ ਹੈ। ਦੋਸ਼ੀ ਅੰਡਿਆਂ ਦਾ ਹੋਲਸੇਲ ਵਿਕਰੇਤਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਉਹ ਅਕਸਰ ਆਪਣੀ ਪਤਨੀ ਅਤੇ ਬੱਚੀ ਨਾਲ ਕੁੱਟਮਾਰ ਕਰਕੇ ਗਾਲੀ ਗਲੌਚ ਕਰਦਾ ਸੀ। ਉਸ ਦੀ ਪਤਨੀ ਨੇ ਕਿਹਾ ਕਿ ਵਿਆਹ ਦੇ 13 ਸਾਲ ਬਾਅਦ ਵੀ ਉਹ ਆਪਣੇ ਘਰਦਿਆਂ ਤੋਂ ਰੁਪਏ ਮੰਗ ਕੇ ਘਰ ਦਾ ਖਰਚ ਚਲਾ ਰਹੀ ਹੈ। 
ਜਦੋਂ ਅਸ਼ਵਨੀ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਉਸ ਸਮੇਂ ਆਸਪਾਸ ਦੇ ਲੋਕ ਇੱਕਠਾ ਹੋ ਗਏ। ਜਿਨ੍ਹਾਂ ਨੂੰ ਦੇਖ ਕੇ ਉਹ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਪੁਲਸ ਨੇ ਉਸ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 323, 342 ਅਤੇ 506 ਤਹਿਤ ਮਾਮਲਾ ਦਰਜ ਕੀਤਾ ਹੈ।