ਮੇਰੇ ਮਾਂ-ਪਿਓ ਨੂੰ ਕੱਢੀ ਗਾਲ੍ਹ, ਕੀ ਇਹ ਪੀ.ਐੱਮ. ਦੀ ਮਰਿਆਦਾ ਹੈ?

11/27/2018 2:43:46 PM

 ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸਿਆਸਤ 'ਚ ਰੋਜ਼ਾਨਾ ਭਾਸ਼ਾ ਦੇ ਡਿੱਗਦੇ ਪੱਧਰ 'ਤੇ ਚਿੰਤਾ ਜ਼ਾਹਿਰ ਕੀਤੀ। ਨੈਸ਼ਨਲ ਕਾਨਫਰੰਸ ਦੇ ਸਾਬਕਾ ਪ੍ਰਧਾਨ ਅਬਦੁੱਲਾ ਨੇ ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਪੁਸਤਕ 'ਫੇਬਲਸ ਆਫ ਫਰੈਕਚਰਡ ਟਾਈਮ' ਦੀ ਘੁੰਢ ਚੁੱਕਾਈ ਮੌਕੇ ਦਿੱਲੀ ਆਏ ਫਾਰੂਕ ਅਬਦੁੱਲਾ ਨੇ ਕਿਹਾ, 'ਅੱਜ ਰਾਜਨੀਤੀ ਦਾ ਪੱਧਰ ਇੰਨਾ ਡਿੱਗ ਗਿਆ ਹੈ ਕਿ ਲੋਕ ਦੇਸ਼ ਲਈ ਨਹਿਰੂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਭੁੱਲ ਗਏ ਹਨ। ਇੰਦਿਰਾ ਗਾਂਧੀ ਨੇ ਇਸ ਦੇਸ਼ ਲਈ ਆਪਣੀ ਜਾਨ ਦਿੱਤੀ। ਰਾਜੀਵ ਗਾਂਧੀ ਤੇ ਹੋਰ ਪ੍ਰਧਾਨ ਮੰਤਰੀਆਂ ਨੇ ਵੀ ਦੇਸ਼ ਨੂੰ ਬਣਾਉਣ 'ਚ ਆਪਣਾ ਪੂਰਾ ਸਮਾਂ ਦਿੱਤਾ ਹੈ। ਜੇਕਰ ਅਸੀਂ ਅੱਜ ਇਥੇ ਬੈਠੇ ਹਾਂ, ਤਾਂ ਉਨ੍ਹਾਂ ਕਾਰਨ ਹੀ ਬੈਠੇ ਹਾਂ।'

But what we are talking about? Meri maa ko gaali diya, mere baap ko gaali diya. Is that the level of the PM? I have never used my father and my mother in my language. As PM of this nation, he has to think in a bigger way: Farooq Abdullah in Delhi (26.11.2018) https://t.co/dfLOYxbuUd

— ANI (@ANI) November 27, 2018

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਅਬਦੁੱਲਾ ਨੇ ਕਿਹਾ, 'ਪਰ ਅੱਜ ਕੀ ਹੋ ਰਿਹਾ ਹੈ, ਮੇਰੇ ਮਾਤਾ-ਪਿਤਾ ਨੂੰ ਗਾਲ੍ਹ ਕੱਢੀ ਜਾ ਰਹੀ ਹੈ। ਕੀ ਇਹ ਪ੍ਰਧਾਨ ਮੰਤਰੀ ਦਾ ਲੈਵਲ ਹੈ। ਮੈਂ ਕਦੇ ਆਪਣੀ ਗੱਲ 'ਚ ਆਪਣੇ ਮਾਤਾ-ਪਿਤਾ ਦਾ ਇਸਤੇਮਾਲ ਨਹੀਂ ਕੀਤਾ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਵੱਡੀ ਸੋਚ ਰੱਖਣੀ ਚਾਹੀਦੀ ਹੈ।' ਫਾਰੂਕ ਅਬਦੁੱਲਾ ਨੇ ਇਸ ਦੌਰਾਨ ਸਾਬਕਾ ਪ੍ਰਧਾਨ ਅਟਲ ਬਿਹਾਰੀ ਬਾਜਪੇਈ ਦਾ ਜ਼ਿਕਰ ਕਰਦੇ ਹੋਏ ਕਿਹਾ, 'ਬਾਜਪੇਈ ਜੀ ਨੇ ਮੈਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ, ਉਦੋਂ ਨਹਿਰੂ ਨੇ ਉਨ੍ਹਾਂ ਕੋਲ ਜਾ ਕੇ ਕਿਹਾ ਕਿ ਅਟਲ ਤੁਸੀਂ ਇਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣੋਗੇ। ਅਟਲ ਆਰ.ਐੱਸ.ਐੱਸ. ਨਾਲ ਸਬੰਧਿਤ ਸਨ ਪਰ ਉਨ੍ਹਾਂ ਨੂੰ ਪਤਾ ਸੀ ਕਿ ਦੇਸ਼ ਇਕ ਨਾਲ ਨਹੀਂ ਸਗੋਂ ਸਾਰਿਆਂ ਨੂੰ ਜੋੜ ਕੇ ਬਣਦਾ ਹੈ ਤੇ ਅਤੀਤ 'ਚ ਜਿਨ੍ਹਾਂ ਲੋਕਾਂ ਨੇ ਇਸ ਨੂੰ ਬਣਾਉਣ 'ਚ ਯੋਗਦਾਨ ਦਿੱਤਾ ਹੈ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ।'
ਫਾਰੂਕ ਨੇ ਇਸ ਦੌਰਾਨ ਕਾਂਗਰਸ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ, 'ਕਾਂਗਰਸ ਤੋਂ ਮੈਨੂੰ ਇਕ ਸ਼ਿਕਾਇਤ ਹੈ ਕਿ ਉਸ ਨੂੰ ਅਟਲ ਬਿਹਾਰੀ ਬਾਜਪੇਈ ਨੂੰ ਉਸ ਸਮੇਂ ਭਾਰਤ ਰਤਨ ਦੇਣਾ ਚਾਹੀਦਾ ਸੀ, ਜਦੋਂ ਉਹ ਸਾਡੇ ਵਿਚ 'ਚ ਸਨ ਤੇ ਉਨ੍ਹਾਂ ਦੀ ਸਿਹਤ ਵੀ ਸਹੀ ਸੀ।'

 

Inder Prajapati

This news is Content Editor Inder Prajapati