''ਬਜਟ ਤੋਂ ਬਾਅਦ ਕਿਸਾਨਾਂ ਨੂੰ ਨਹੀਂ ਰਹਿਣਾ ਚਾਹੀਦਾ ਹੈ ਖੇਤੀਬਾੜੀ ਕਾਨੂੰਨਾਂ ''ਤੇ ਸ਼ੱਕ'': ਖੇਤੀਬਾੜੀ ਮੰਤਰੀ

02/01/2021 9:48:02 PM

ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਖ਼ਜ਼ਾਨਾ-ਮੰਤਰੀ ਨੇ ਅੱਜ ਜੋ ਬਜਟ ਪੇਸ਼ ਕੀਤਾ ਹੈ, ਉਸ ਤੋਂ ਬਾਅਦ ਕਿਸਾਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਹੈ। ਤੋਮਰ ਨੇ ਕਿਹਾ ਕਿ ਬਜਟ ਵਿੱਚ ਐੱਮ.ਐੱਸ.ਪੀ. ਪ੍ਰਤੀ ਵਚਨਬੱਧਤਾ ਅਤੇ ਏ.ਪੀ.ਐੱਮ.ਸੀ. ਨੂੰ ਮਜਬੂਤ ਕਰਣ ਦੀ ਸਰਕਾਰ ਦੀ ਕਵਾਇਦ ਅੱਜ ਦੇ ਬਜਟ ਵਿੱਚ ਵਿੱਖਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਦਾ ਬਜਟ ਵੀ ਵਧਾ ਦਿੱਤਾ ਗਿਆ ਹੈ।

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰਣ ਲਈ ਵਚਨਬੱਧ ਹੈ। ਹਰ ਸਾਲ ਨਾ ਸਿਰਫ ਖੇਤੀਬਾੜੀ ਬਜਟ ਵਧਾਇਆ ਜਾ ਰਿਹਾ ਹੈ, ਸਗੋਂ ਯੋਜਨਾਵਾਂ  ਦੇ ਲਾਗੂ ਕਰਨ 'ਤੇ ਵੀ ਪੂਰਾ ਧਿਆਨ ਹੈ। ਇਸ ਬਜਟ ਵਿੱਚ 16.5 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਨੂੰ ਮਿਲੇਗਾ। ਏ.ਪੀ.ਐੱਮ.ਸੀ ਮਜ਼ਬੂਤ ਹੋਣਗੇ ਅਤੇ ਵੱਡੇ ਇੰਫਰਾਸਟਰਕਚਰ ਖੜੇ ਹੋਣਗੇ, ਇਸ ਤੋਂ ਲਈ ਇੱਕ ਲੱਖ ਕਰੋੜ ਰੁਪਏ ਦੇ ਇੰਫਰਾਸਟਰੱਕਚਰ ਫੰਡ ਵਿੱਚ ਏ.ਪੀ.ਐੱਮ.ਸੀ ਨੂੰ ਸ਼ਾਮਲ ਕੀਤਾ ਗਿਆ ਹੈ।
 

Inder Prajapati

This news is Content Editor Inder Prajapati