ਕਿਸਾਨ ਅੰਦੋਲਨ: ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ

12/16/2020 4:50:03 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ ਦੇ ਨੇਵਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਸਿੰਘੂ ਸਰਹੱਦ 'ਤੇ ਦੋ ਹਫਤਿਆਂ ਤੋਂ ਵਧੇਰੇ ਸਮੇਂ ਤੋਂ ਹਜ਼ਾਰਾਂ ਕਿਸਾਨ ਕੜਾਕੇ ਦੀ ਠੰਡ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਵਿਚ ਗੁਰਦੁਆਰਾ ਕਮੇਟੀਆਂ ਅਤੇ ਐੱਨ. ਜੀ. ਓ. ਨੇ ਇਹ ਯਕੀਨੀ ਕਰਨ ਲਈ ਤਕਨੀਕੀ ਸਾਧਨ ਉਪਲੱਬਧ ਕਰਵਾਏ ਹਨ ਕਿ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਅੰਦੋਲਨ ਪ੍ਰਭਾਵਿਤ ਨਾ ਹੋਵੇ। ਇਕ ਘੰਟੇ ਵਿਚ 1,000 ਤੋਂ 1200 ਰੋਟੀਆਂ ਬਣਾਉਣ ਵਾਲੀ ਮਸ਼ੀਨ, ਕੱਪੜੇ ਧੋਣ ਦੀਆਂ ਮਸ਼ੀਨਾਂ, ਮੋਬਾਇਲ ਫੋਨ ਚਾਰਜ ਕਰਨ ਲਈ ਟਰੈਕਟਰ-ਟਰਾਲੀਆਂ 'ਤੇ ਲਾਏ ਗਏ ਸੌਰ ਪੈਨਲ ਵਰਗੇ ਤਕਨੀਕੀ ਸਾਧਨ ਇਹ ਯਕੀਨੀ ਕਰ ਰਹੇ ਹਨ, ਪ੍ਰਦਰਸ਼ਨਕਾਰੀਆਂ ਦੀਆਂ ਮੁਸ਼ਕਲਾਂ ਘੱਟ ਕੀਤੀ ਜਾ ਸਕਣ।

ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ—
ਰੋਟੀਆਂ ਬਣਾਉਣ ਵਾਲੀਆਂ ਮਸ਼ੀਨਾਂ ਪ੍ਰਦਰਸ਼ਨਕਾਰੀਆਂ ਕਿਸਾਨਾਂ ਲਈ ਸਮੇਂ 'ਤੇ ਪ੍ਰਸਾਦਾ ਬਣਾਉਣਾ ਯਕੀਨੀ ਕਰ ਰਹੀਆਂ ਹਨ ਅਤੇ ਅੱਧੀ ਰਾਤ 'ਲੰਗਰ' ਦੀ ਵਿਵਸਥਾ ਚੱਲਦੀ ਹੈ। ਪ੍ਰਦਰਸ਼ਨ ਵੀਲ ਥਾਂ 'ਤੇ 'ਲੰਗਰ' ਦਾ ਪ੍ਰਬੰਧਨ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਦੀਪ ਸਿੰਘ ਨੇ ਕਿਹਾ ਕਿ ਰੋਟੀਆਂ ਬਣਾਉਣ ਵਾਲੀ ਇਹ ਮਸ਼ੀਨ ਪੂਰੀ ਤਰ੍ਹਾਂ ਸਵੈ-ਚਲਿਤ ਹਨ। ਤੁਹਾਨੂੰ ਸਿਰਫ਼ ਗੁੰਨਿਆ ਹੋਇਆ ਆਟਾ ਪਾਉਣਾ ਹੈ। ਇਹ ਆਟੇ ਨੂੰ ਗੋਲ ਆਕਾਰ 'ਚ ਕੱਟ ਕੇ ਰੋਟੀਆਂ ਬਣਾ ਦਿੰਦੀ ਹੈ। ਅਸੀਂ ਸਵੇਰ 7 ਵਜੇ ਮਸ਼ੀਨ ਚਾਲੂ ਕਰਦੇ ਹਨ ਅਤੇ ਇਹ ਰਾਤ 12 ਵਜੇ ਤੱਕ ਚੱਲਦੀ ਹੈ। ਅਸੀਂ ਹਰ ਰੋਜ਼ 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਲੰਗਰ ਮੁਹੱਈਆ ਕਰਵਾ ਰਹੇ ਹਨ। 

ਕੱਪੜੇ ਧੋਣ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ—
ਕਈ ਦਿਨਾਂ ਤੋਂ ਆਪਣੇ ਘਰਾਂ ਤੋਂ ਦੂਰ ਰਹੇ ਕਿਸਾਨਾਂ ਲਈ ਇਕ ਵੱਡੀ ਸਮੱਸਿਆ ਕੱਪੜੇ ਧੋਣ ਦੀ ਸੀ। ਕੁਝ ਕਿਸਾਨ ਪਹਿਲਾਂ ਪੈਟਰੋਲ ਪੰਪਾਂ 'ਤੇ ਕੱਪੜੇ ਧੋ ਰਹੇ ਸਨ ਅਤੇ ਨਹਾ ਰਹੇ ਸਨ ਪਰ ਰਾਸ਼ਟਰੀ ਰਾਜਧਾਨੀ ਵਿਚ ਤਾਪਮਾਨ ਕਾਫੀ ਡਿੱਗ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧ ਗਈ। ਅਜਿਹੇ ਵਿਚ ਕੁਝ ਕਿਸਾਨਾਂ ਅਤੇ ਹੋਰ ਲੋਕਾਂ ਨੇ ਕੱਪੜੇ ਧੋਣ ਦੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ। 30 ਸਾਲਾ ਪ੍ਰਿੰਸ ਸੰਧੂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਕੱਪੜੇ ਧੋਣ ਦੀਆਂ ਦੋ ਮਸ਼ੀਨਾਂ ਲੈ ਕੇ ਆਏ, ਤਾਂ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਪ੍ਰਦਰਸ਼ਨਕਾਰੀ ਆਸਾਨੀ ਨਾਲ ਕੱਪੜੇ ਧੋ ਸਕਣ। ਕੁਝ ਦਿਨਾਂ ਬਾਅਦ ਕਿਸੇ ਨੇ ਇਕ ਹੋਰ ਮਸ਼ੀਨ ਦਾਨ ਕਰ ਦਿੱਤੀ ਅਤੇ ਉਦੋਂ ਤੋਂ ਕੱਪੜੇ ਧੋਣ ਦੀ ਸੇਵਾ ਜਾਰੀ ਹੈ। ਸੰਧੂ ਨੇ ਕਿਹਾ ਕਿ ਰੋਜ਼ਾਨਾ ਕਰੀਬ 250 ਲੋਕ ਕੱਪੜੇ ਧੋਣ ਆਉਂਦੇ ਹਨ। ਮੈਂ ਸਵੇਰੇ 6 ਵਜੇ ਉਠਦਾ ਹਾਂ ਅਤੇ ਲੋਕਾਂ ਨੂੰ ਰਾਤ 8 ਵਜੇ ਤੱਕ ਕੱਪੜੇ ਧੋਣ 'ਚ ਮਦਦ ਕਰਦਾ ਹਾਂ। 

ਚਾਰਜਿੰਗ ਸਟੇਸ਼ਨ—
ਕੁਝ ਹੀ ਦੂਰੀ 'ਤੇ ਪੁਸ਼ਪਿੰਦਰ ਸਿੰਘ ਦਾ ਚਾਰਜਿੰਗ ਸਟੇਸ਼ਨ ਹੈ। ਉਨ੍ਹਾਂ ਨੇ ਪ੍ਰਦਰਸ਼ਕਾਰੀਆਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਟਰੈਕਟਰ-ਟਰਾਲੀਆਂ ਦੇ ਉੱਪਰ 100-100 ਵਾਟ ਦੇ ਦੋ ਸੌਰ ਪੈਨਲ ਲਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਕੌਮਾਂਤਰੀ ਐੱਨ. ਜੀ. ਓ. 'ਖ਼ਾਲਸਾ ਏਡ' ਸਿੰਘੂ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਦੇ ਪੈਰਾਂ ਦੇ ਮਾਲਸ਼ ਲਈ ਮਸ਼ੀਨਾਂ ਅਤੇ ਗੀਜਰ ਲਾਉਣ ਕਾਰਨ ਸੁਰਖੀਆਂ ਵਿਚ ਆਇਆ ਸੀ।

Tanu

This news is Content Editor Tanu