NCERT ਨੇ ਕਿਤਾਬਾਂ 'ਚੋਂ ਹਟਾਏ ਕਿਸਾਨ ਅੰਦੋਲਨ ਨਾਲ ਸੰਬੰਧਤ ਹਿੱਸੇ

05/01/2023 5:35:17 PM

ਨਵੀਂ ਦਿੱਲੀ- ਨੈਸ਼ਨਲ ਕਾਊਂਸਿਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵਲੋਂ ਆਪਣੀਆਂ ਪਾਠ ਪੁਸਤਕਾਂ ਤੋਂ ਕੁਝ ਹਿੱਸਿਆਂ ਨੂੰ ਹਟਾਉਣ ਦਰਮਿਆਨ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕਿਸਾਨ ਅੰਦੋਲਨ ਨਾਲ ਸੰਬੰਧਤ ਹਿੱਸੇ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਦੀ ਨਿੰਦਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਮਿਲਣਗੇ। ਇਕ ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ, ਅੰਦੋਲਨ ਦਾ ਜ਼ਿਕਰ ਪਹਿਲੇ ਜਮਾਤ 12ਵੀਂ ਦੀ ਰਾਜਨੀਤੀ ਵਿਗਿਆਨ ਦੀ ਪਾਠ ਪੁਸਤਕ 'ਚ 'ਰਾਈਜ਼ ਆਫ਼ ਪਾਪੁਲਰ ਮੂਵਮੈਂਟਸ' ਨਾਮੀ ਅਧਿਆਏ ਨਾਲ ਕੀਤਾ ਗਿਆ ਸੀ। ਹਟਾਏ ਗਏ ਹਿੱਸੇ 'ਚ ਦੱਸਿਆ ਗਿਆ ਸੀ ਕਿ ਯੂਨੀਅਨ 1980 ਦੇ ਦਹਾਕੇ ਦੇ ਕਿਸਾਨ ਅੰਦੋਲਨ 'ਚ ਮੋਹਰੀ ਸੰਗਠਨਾਂ 'ਚੋਂ ਇਕ ਸੀ।

ਕਿਤਾਬ ਤੋਂ ਜੋ ਹੋਰ ਗੱਲਾਂ ਹਟਾਈਆਂ ਗਈਆਂ ਹਨ, ਉਨ੍ਹਾਂ 'ਚ ਲਿਖਿਆ ਗਿਆ ਹੈ,''80 ਦੇ ਦਹਾਕੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਨੇ ਰਾਜ ਦੇ ਕਈ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਰਾਸ਼ਟਰੀ ਰਾਜਧਾਨੀ 'ਚ ਵੀ ਕਿਸਾਨਾਂ ਦੀਆਂ ਵਿਸ਼ਾਲ ਰੈਲੀਆਂ ਦਾ ਆਯੋਜਨ ਕੀਤਾ।'' ਭਾਰਤੀ ਕਿਸਾਨ ਯੂਨੀਅਨ ਮਹੇਂਦਰ ਟਿਕੈਤ ਦੇ ਪੁੱਤ ਰਾਕੇਸ਼ ਦੀ ਅਗਵਾਈ 'ਚ ਤਿੰਨ ਕੇਂਦਰੀ ਕਾਨੂੰਨਾਂ ਖ਼ਿਲਾਫ਼ ਇਤਿਹਾਸ ਕਿਸਾਨ ਅੰਦੋਲਨ 'ਚ ਸ਼ਾਮਲ ਰਹੇ ਸੰਗਠਨਾਂ 'ਚ ਸਭ ਤੋਂ ਅੱਗੇ ਰਹਿਣ ਵਾਲੇ ਸੰਗਠਨਾਂ 'ਚੋਂ ਇਕ ਸੀ। 2021 'ਚ ਕਾਨੂੰਨ ਵਾਪਸ ਲੈ ਲਿਆ ਗਿਆ। 

DIsha

This news is Content Editor DIsha