3 ਸਾਲ ਤੱਕ ਦੇ ਕਿਸਾਨ ਅੰਦੋਲਨ ਦੀ ਯੋਜਨਾ ਤਿਆਰ ਹੈ : ਰਾਕੇਸ਼ ਟਿਕੈਤ

05/24/2021 6:51:17 PM

ਹਿਸਾਰ- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਲਏ ਜਾਂਦੇ, ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਜੂਨ 2024 ਯਾਨੀ ਅਗਲੇ 3 ਸਾਲਾਂ ਤੱਕ ਦੇ ਅੰਦੋਲਨ ਦੀ ਯੋਜਨਾ ਬਣਾ ਲਈ ਗਈ ਹੈ। ਟਿਕੈਤ ਇੱਥੇ 16 ਮਈ ਨੂੰ ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ 'ਤੇ ਮੁਕੱਦਮੇ ਦਰਜ ਕੀਤੇ ਜਾਣ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ 'ਚ ਆਏ ਸਨ। ਉਨ੍ਹਾਂ ਕਿਹਾ ਕਿ ਹਿਸਾਰ ਦੇ ਪ੍ਰਸ਼ਾਸਨ ਨੇ ਝੂਠੇ ਮੁਕੱਦਮੇ ਦਰਜ ਕੀਤੇ ਅਤੇ ਉਨ੍ਹਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਨੂੰ ਵੀ ਨਹੀਂ ਮੰਨਿਆ, ਇਸ ਲਈ ਹਿਸਾਰ ਨੂੰ ਵੀ ਅੱਜ ਤੋਂ ਅੰਦੋਲਨ ਦਾ ਇਕ ਕੇਂਦਰ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਖੁਦ ਪ੍ਰੋਟੋਕਾਲ ਤੋੜਿਆ ਅਤੇ ਕਿਸਾਨਾਂ 'ਤੇ ਗਲਤ ਦੋਸ਼ਲਗਾਏ। ਇਸ ਵਿਚ ਹਿਸਾਰ 'ਚ ਅੱਜ ਪ੍ਰਦੇਸ਼ ਭਰ ਤੋਂ ਵੱਡੀ ਗਿਣਤੀ 'ਚ ਆ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਕਿਸਾਨ ਸਵੇਰੇ ਵੱਖ-ਵੱਖ ਟੋਲ ਨਾਕਿਆਂ ਅੇਤ ਕਈ ਜ਼ਿਲ੍ਹਿਆਂ ਤੋਂ ਕ੍ਰਾਂਤੀਮਾਨ ਪਾਰਕ 'ਚ ਪਹੁੰਚੇ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਭਾਕਿਊ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸਰਕਾਰ ਦੀ ਕਰਨੀ ਅਤੇ ਕਥਨੀ 'ਚ ਫਰਕ ਹੈ, ਇਸ ਲਈ ਕਿਸਾਨਾਂ ਦਾ ਵਿਸ਼ਵਾਸ ਸਰਕਾਰ ਤੋਂ ਉੱਠ ਗਿਆ ਹੈ। 

ਦਾਦਰੀ ਦੇ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਕਿਹਾ ਕਿ ਸ਼ਾਂਤੀ ਪ੍ਰਿਯ ਕਿਸਾਨਾਂ 'ਤੇ ਲਾਠੀਚਾਰਜ ਅਨਿਆਂਪੂਰਨ ਹੈ ਅਤੇ ਕਿਸਾਨਾਂ 'ਤੇ ਦਰਜ ਮਾਮਲੇ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ। ਪ੍ਰਦਰਸ਼ਨ ਦੌਰਾਨ ਉਗਾਲਨ ਪਿੰਡ ਦੇ ਕਿਸਾਨ ਰਾਮਚੰਦਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਭਾਕਿਊ ਨੇ ਮਰਹੂਮ ਕਿਸਾਨ ਨੂੰ 'ਸ਼ਹੀਦ' ਕਰਾਰ ਦਿੱਤਾ ਕਿ ਉਨ੍ਹਾਂ ਨੇ ਸੰਘਰਸ਼ ਦੌਰਾਨ ਆਪਣੀ ਜਾਨ ਗੁਆਈ।

DIsha

This news is Content Editor DIsha