''ਕਿਸਾਨ ਸੜਕਾਂ ''ਤੇ ਰੁਲ ਰਿਹੈ, ਖੁੱਲ੍ਹੇ ਦਿਮਾਗ ਨਾਲ ਗੱਲਬਾਤ ਕਰੇ ਸਰਕਾਰ''

12/01/2020 4:29:11 PM

ਨਵੀਂ ਦਿੱਲੀ— ਕਾਂਗਰਸ ਦੇ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਕਿਹਾ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹੇ ਦਿਮਾਗ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਰਣਦੀਪ ਨੇ ਮੰਗਲਵਾਰ ਯਾਨੀ ਕਿ ਅੱਜ ਇਕ ਬਿਆਨ ਵਿਚ ਕਿਹਾ ਕਿ ਦੇਰ ਆਏ, ਦੁਰੱਸਤ ਆਏ। ਆਖ਼ਰ ਹੰਕਾਰੀ ਮੋਦੀ ਸਰਕਾਰ ਨੇ 7 ਦਿਨਾਂ ਬਾਅਦ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ, ਤਾਂ ਸਰਕਾਰ ਹੁਣ ਕਿਸਾਨਾਂ ਦੇ ਹਿੱਤ 'ਚ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ। ਤਿੰਨੋਂ ਕਾਲੇ ਕਾਨੂੰਨ ਬਰਖ਼ਾਸਤ ਕਰੋ। ਪਰਾਲੀ 'ਤੇ ਜੁਰਮਾਨੇ ਦਾ ਕਾਨੂੰਨ ਬਰਖ਼ਾਸਤ ਕਰੋ। ਸਾਰੇ ਮੁੱਦੇ ਵਾਪਸ ਲਓ। ਖੁੱਲ੍ਹੇ ਦਿਮਾਗ ਨਾਲ ਗੱਲ ਕੀਤੀ ਜਾਵੇ।

ਰਣਦੀਪ ਸਿੰਘ ਸੁਰਜੇਵਾਲਾ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਇਸ ਦੇਸ਼ ਦਾ ਢਿੱਡ ਪਾਲਦਾ ਹੈ। ਇਕ ਹਫ਼ਤੇ ਤੋਂ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੈ। ਦਿੱਲੀ ਦੇ ਚਾਰੋਂ ਪਾਸੇ ਲੱਖਾਂ ਕਿਸਾਨ, ਮਜ਼ਦੂਰ, ਮਾਵਾਂ, ਭੈਣਾਂ, ਬੱਚੇ ਬੈਠੇ ਹਨ ਪਰ ਹੰਕਾਰੀ ਮੋਦੀ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹੀ ਨਹੀਂ ਸੀ। ਹੁਣ ਘੱਟ ਤੋਂ ਘੱਟ ਗੱਲਬਾਤ ਦਾ ਸੱਦਾ ਤਾਂ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪਾਰਟੀ ਨੂੰ ਕਾਂਗਰਸ ਵਲੋਂ ਬੇਨਤੀ ਹੈ ਕਿ ਕਿਸਾਨਾਂ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ, ਤਾਂ ਮਨ ਵੀ ਖੋਲ੍ਹ ਕੇ ਗੱਲ ਕਰੋ, ਕੋਈ ਪੱਖਪਾਤ ਨਾ ਕੀਤਾ ਜਾਵੇ।

Tanu

This news is Content Editor Tanu