ਅਖਰੋਟ ਦੀ ਖੇਤੀ ਤੋਂ ਜੰਮੂ ਕਸ਼ਮੀਰ ਦੇ ਕਿਸਾਨ ਕਮਾ ਰਹੇ ਲੱਖਾਂ ਦਾ ਮੁਨਾਫ਼ਾ

09/05/2021 2:11:51 PM

ਜੰਮੂ- ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਕੋਸ਼ਿਸ਼ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਉਣ ਵਾਲੇ ਸਮੇਂ ’ਚ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਤਮਨਿਰਭਰ ਬਣਾਉਣ ’ਤੇ ਜ਼ੋਰ ਦੇ ਰਹੇ ਹਨ। ਇਸ ਲਈ ਕਈ ਅਜਿਹੀਆਂ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਕਿਸਾਨਾਂ ’ਚ ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਖੇਤੀ ਦਾ ਆਦਤ ਵਿਕਸਿਤ ਹੋਵੇ। ਜੰਮੂ ਕਸ਼ਮੀਰ ’ਚ ਕਿਸਾਨ ਵੱਡੇ ਪੈਮਾਨੇ ’ਤੇ ਸੇਬ ਦੀ ਖੇਤੀ ਕਰਦੇ ਹਨ ਪਰ ਦੂਜੇ ਪਾਸੇ ਕੁਝ ਸਾਲਾਂ ਤੋਂ ਉੱਥੇ ਦੇ ਕਿਸਾਨਾਂ ਵਿਚ ਅਖਰੋਟ ਦੀ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਕਈ ਅਜਿਹੇ ਕਿਸਾਨ ਹਨ, ਜੋ ਰਵਾਇਤੀ ਖੇਤੀ ਤੋਂ ਵੱਖ ਅਖਰੋਟ ਦੀ ਖੇਤੀ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। ਜੰਮੂ ਕਸ਼ਮੀਰ ਸਰਕਾਰ ਦਾ ਬਾਗਬਾਨੀ ਵਿਭਾਗ ਵੀ ਕਿਸਾਨਾਂ ਲਈ ਇਸ ਫ਼ਸਲ ਦੀਆਂ ਨਵੀਆਂ-ਨਵੀਆਂ ਤਕਨੀਕਾਂ ਨੂੰ ਉਤਸ਼ਾਹ ਦੇਣ ਲਈ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ।

ਜੰਮੂ ਕਸ਼ਮੀਰ ਦੇ ਊਧਮਪੁਰ ਦਾ ਪੰਚਾਰੀ ਪਿੰਡ ਕਿਸਾਨ ਬਹੁਲ ਖੇਤਰ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇੱਥੋਂ ਦੇ ਕਿਸਾਨ ਰਵਾਇਤੀ ਖੇਤੀ ’ਤੇ ਨਿਰਭਰ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਅਖਰੋਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫ਼ਾ ਕਮਾ ਰਹੇ ਹਨ। ਸਰਪੰਚ ਕੁਲਦੀਪ ਕੁਮਾਰ ਕਹਿੰਦੇ ਹਨ ਕਿ ਬਾਗਬਾਨੀ ਵਿਭਾਗ ਨੇ ਜਿਸ ਤਰ੍ਹਾਂ ਸਾਡੀ ਮਦਦ ਕੀਤੀ, ਉਸ ਲਈ ਅਸੀਂ ਉਨ੍ਹਾਂ ਦੇ ਆਭਾਰੀ ਹਾਂ। ਅੱਜ ਇਸ ਪਿੰਡ ਦੇ ਸੈਂਕੜੇ ਲੋਕਾਂ ਦੀ ਰੋਜ਼ੀ-ਰੋਟੀ ਅਖਰੋਟ ਦੀ ਖੇਤੀ ’ਤੇ ਨਿਰਭਰ ਹੈ। ਭੂਮੀਹੀਣ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਲਈ ਵੀ ਇਸ ਤੋਂ ਰੁਜ਼ਗਾਰ ਦੇ ਮੌਕੇ ਉਪਲੱਬਧ ਹੋ ਰਹੇ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਲਈ ਨੇੜੇ-ਤੇੜੇ ਹੀ ਇਕ ਸਟੋਰ ਜਾਂ ਬਜ਼ਾਰ ਖੋਲ੍ਹਆ ਜਾਵੇ ਤਾਂ ਕਿ ਅਸੀਂ ਆਪਣੇ ਫ਼ਲਾਂ ਨੂੰ ਆਸਾਨੀ ਨਾਲ ਵੇਚ ਸਕੀਏ ਅਤੇ ਲਾਗਤ ’ਚ ਵੀ ਕਮੀ ਆਏ। 

ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha