ਕਿਸਾਨਾਂ ਦੇ 'ਦਿੱਲੀ ਕੂਚ' ਤੋਂ ਪਹਿਲਾਂ ਬਾਰਡਰ ਦੀ ਘੇਰਾਬੰਦੀ, ਹਰਿਆਣਾ-ਪੰਜਾਬ ਸਰਹੱਦ 'ਤੇ ਪੁਲਸ ਤਾਇਨਾਤ

11/25/2020 12:12:39 PM

ਅੰਬਾਲਾ— ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ 2020 ਨੂੰ ਕਿਸਾਨਾਂ ਵਲੋਂ 'ਦਿੱਲੀ ਕੂਚ' ਅੰਦੋਲਨ ਨੂੰ ਲੈ ਕੇ ਹਰਿਆਣਾ ਪੁਲਸ ਨੇ ਤਿਆਰੀ ਕੱਸ ਲਈ ਹੈ। ਹਰਿਆਣਾ-ਪੰਜਾਬ ਸਰਹੱਦ 'ਤੇ ਪੁਲਸ ਫੋਰਸ ਤਾਇਨਾਤ ਹੋ ਗਈ ਹੈ, ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਦਿੱਲੀ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਤਾਂ ਦਿੱਲੀ ਜਾਣ ਵਾਲੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ। ਬਸ ਇੰਨਾ ਹੀ ਨਹੀਂ ਕਿਸਾਨਾਂ ਨੇ ਕਿਹਾ ਕਿ ਸਾਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਸੰਸਦ ਪਹੁੰਚਣਗੇ। ਦੱਸ ਦੇਈਏ ਕਿ ਅੰਬਾਲਾ ਜ਼ਿਲ੍ਹਾ ਦੇ ਸ਼ੰਭੂ ਬਾਰਡਰ, ਭਿਵਾਨੀ ਜ਼ਿਲ੍ਹਾ ਦੇ ਪਿੰਡ ਮੁਢਾਲ ਚੌਕ, ਕਰਨਾਲ ਜ਼ਿਲ੍ਹੇ ਦੀ ਘਰੌਂੜਾ ਅਨਾਜ ਮੰਡੀ, ਝੱਜਰ ਜ਼ਿਲ੍ਹਾ ਦੇ ਬਹਾਦਰਗੜ੍ਹ 'ਚ ਟਿਕਰੀ ਬਾਰਡਰ ਆਦਿ 'ਚੋਂ ਕਿਸਾਨਾਂ ਵਲੋਂ ਇਕੱਠੇ ਹੋਣ ਦੀ ਖ਼ਾਸ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਕਿਸਾਨ ਸੰਗਠਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਦੋ ਦਿਨ ਸੀਲ ਰਹੇਗੀ ਹਰਿਆਣਾ ਪੰਜਾਬ ਸਰਹੱਦ

ਓਧਰ ਹਰਿਆਣਾ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਲਈ ਇਕ ਯਾਤਰੀ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ 26 ਨਵੰਬਰ 2020 ਨੂੰ ਸੜਕ ਜ਼ਰੀਏ ਪੰਜਾਬ ਤੋਂ ਹਰਿਆਣਾ 'ਚ ਐਂਟਰੀ ਕਰਨ ਵਾਲੀਆਂ ਥਾਵਾਂ 'ਤੇ ਆਵਾਜਾਈ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ 26 ਨਵੰਬਰ ਅਤੇ 27 ਨਵੰਬਰ 2020 ਨੂੰ ਹਰਿਆਣਾ ਵਿਚ ਐਂਟਰੀ ਕਰਨ ਵਾਲੀ ਥਾਵਾਂ 'ਤੇ ਵੀ ਆਵਾਜਾਈ ਜਾਮ ਲੱਗਿਆ ਰਹਿ ਸਕਦਾ ਹੈ। ਸਰਕਾਰ ਨੇ ਦੋ ਦਿਨਾਂ ਲਈ ਦਿੱਲੀ ਸਰਹੱਦ ਵੱਲ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਕੂਚ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨ ਭਾਗ ਲੈਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਰੇਲਵੇ ਨੇ ਰੱਦ ਕੀਤੀਆਂ 5 ਟਰੇਨਾਂ, 9 ਦਾ ਬਦਲਿਆ ਰੂਟ

ਇਸ ਸਬੰਧ 'ਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪੁਲਸ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ 'ਦਿੱਲੀ ਚਲੋ' ਦੀ ਅਪੀਲ ਕੀਤੀ ਗਈ ਹੈ, ਉਸ ਦੇ ਮੱਦੇਨਜ਼ਰ ਸੂਬੇ ਵਿਚ ਨਾਗਰਿਕ ਅਤੇ ਪੁਲਸ ਪ੍ਰਸ਼ਾਸਨ ਵਲੋਂ ਕਾਨੂੰਨ ਵਿਵਸਥਾ, ਆਵਾਜਾਈ ਅਤੇ ਸੁਰੱਖਿਆ ਵਿਵਸਥਾ ਬਣਾ ਕੇ ਰੱਖਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਬੁਲਾਰੇ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਅਤੇ ਜਨਤਕ ਥਾਵਾਂ 'ਤੇ ਸ਼ਾਂਤੀ ਬਣਾ ਕੇ ਰੱਖਣ, ਆਵਾਜਾਈ ਅਤੇ ਟਰਾਂਸਪੋਰਟ ਪ੍ਰਣਾਲੀਆਂ ਦੇ ਕੰਮਕਾਜ ਨੂੰ ਸੁਵਿਧਾਜਨਕ ਯਕੀਨੀ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਨ ਲਾਗੂ ਹੋਣ ਵਾਲੇ ਨਿਰਦੇਸ਼ਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ

Tanu

This news is Content Editor Tanu