ਦਿੱਲੀ ਚਲੋ ਅੰਦੋਲਨ: ਦਿੱਲੀ ਦੇ ਬਾਰਡਰਾਂ ''ਤੇ ਕਿਸਾਨਾਂ ਦੇ ਪੱਕੇ ਡੇਰੇ, ਤਸਵੀਰਾਂ ''ਚ ਵੇਖੋ ਪੂਰਾ ਹਾਲ

11/29/2020 4:14:59 PM

ਨਵੀਂ ਦਿੱਲੀ— ਕੇਂਦਰ ਵਲੋਂ ਲਾਗੂ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਨੇ ਇਕ ਹੋਰ ਸਰਦ ਰਾਤ ਸੜਕ 'ਤੇ ਬਿਤਾਉਣ ਮਗਰੋਂ ਰਾਜਧਾਨੀ ਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਹੁਣ ਵੀ ਡੇਰੇ ਲਾਏ ਹੋਏ ਹਨ। ਦਿੱਲੀ ਚਲੋ ਅੰਦੋਲਨ ਦਾ ਕਿਸਾਨਾਂ ਦਾ ਅੱਜ ਤੀਜਾ ਦਿਨ ਹੈ। ਕਿਸਾਨ ਨੇਤਾ ਸਰਕਾਰ ਵਲੋਂ ਪ੍ਰਸਤਾਵਿਤ ਰਣਨੀਤੀ 'ਤੇ ਬੈਠਕ ਕਰ ਰਹੇ ਹਨ। ਕਿਸਾਨ ਬੁਰਾੜੀ ਮੈਦਾਨ ਨਾ ਜਾਣ 'ਤੇ ਡਟੇ ਹਨ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ਮੈਦਾਨ 'ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਸਿੰਘੂ ਅਤੇ ਟਿਕਰੀ ਬਾਰਡਰ 'ਤੇ ਹੀ ਡਟੇ ਕਿਸਾਨ, ਕਿਹਾ- ਬੁਰਾੜੀ ਨਹੀਂ ਜਾਵਾਂਗੇ

ਕਿਸਾਨਾਂ ਦੀ ਇਸ ਮੰਗ ਨੂੰ ਸਰਕਾਰ ਨੇ ਨਹੀਂ ਮੰਨਿਆ। ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਦਿੱਲੀ 'ਚ ਕੋਰੋਨਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਲਾਗੂ ਹਨ ਅਤੇ ਇੰਨੇ ਟਰੱਕ ਅਤੇ ਟਰੈਕਟਰਾਂ ਨਾਲ ਪ੍ਰਦਰਸ਼ਨਕਾਰੀ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿਚ ਨਹੀਂ ਜਾ ਸਕਣਗੇ। ਇਸ ਲਈ ਉਨ੍ਹਾਂ ਨੂੰ ਲਈ ਇੱਥੇ ਪ੍ਰਦਰਸ਼ਨ ਕਰ ਸਕਣਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: 'ਪੰਜਾਬ ਦੇ ਕਿਸਾਨਾਂ' 'ਤੇ ਮਨੋਹਰ ਲਾਲ ਖੱਟੜ ਦਾ ਵੱਡਾ ਬਿਆਨ

ਓਧਰ ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਤੋਂ ਕਈ ਸੜਕਾਂ ਅਤੇ ਦਿੱਲੀ ਆਉਣ ਵਾਲੇ ਰਾਹ ਬੰਦ ਹਨ, ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਮੈਦਾਨ ਵਿਚ ਆ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਿਵੇਂ ਹੀ ਤੈਅ ਸਥਾਨ 'ਤੇ ਜਾਣਗੇ, ਉਸ ਸਮੇਂ ਕੇਂਦਰ ਗੱਲਬਾਤ ਨੂੰ ਤਿਆਰ ਹੈ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਬਾਰਡਰ 'ਤੇ ਚੱਲ ਰਹੀ ਕਿਸਾਨਾਂ ਦੀ ਬੈਠਕ ਖ਼ਤਮ, ਲਿਆ ਗਿਆ ਇਹ ਫ਼ੈਸਲਾ

ਸ਼ਾਹ ਨੇ ਕਿਹਾ ਕਿ ਕਿਸਾਨਾਂ ਦੇ ਵਫ਼ਦ ਨੂੰ ਚਰਚਾ ਲਈ ਤਿੰਨ ਦਸੰਬਰ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਤੁਰੰਤ ਗੱਲਬਾਤ ਕਰਨ ਦੀ ਮੰਗ ਕੀਤੀ ਹੈ ਅਤੇ ਕੇਂਦਰ ਬੁਰਾੜੀ ਦੇ ਮੈਦਾਨ 'ਚ ਕਿਸਾਨਾਂ ਦੇ ਟਰਾਂਸਫਰ ਹੁੰਦੇ ਹੀ ਗੱਲਬਾਤ ਲਈ ਤਿਆਰ ਹੈ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਬੈਠਕ ਦੇ ਨਤੀਜਿਆਂ ਦੇ ਹਿਸਾਬ ਨਾਲ ਫ਼ੈਸਲਾ ਕਰਾਂਗੇ। ਮੰਗਾਂ ਮੰਨੇ ਜਾਣ ਤੱਕ ਅਸੀਂ ਪ੍ਰਦਰਸ਼ਨ ਖਤਮ ਨਹੀਂ ਕਰਾਂਗੇ। 

ਇਹ ਵੀ ਪੜ੍ਹੋ: 'ਮਨ ਕੀ ਬਾਤ': ਕਿਸਾਨ ਅੰਦੋਲਨ 'ਤੇ ਬੋਲੇ ਮੋਦੀ- ਫਿਰ ਗਿਣਵਾਏ ਖੇਤੀ ਕਾਨੂੰਨਾਂ ਦੇ ਫਾਇਦੇ

ਦੱਸ ਦੇਈਏ ਇਕ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।

ਕਿਸਾਨ ਜਿੱਦ 'ਤੇ ਅੜੇ ਹਨ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਹ ਆਪਣਾ ਅੰਦੋਲਨ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਦਿੱਲੀ ਚਲੋ ਅੰਦਲੋਨ 'ਚ ਹਿੱਸਾ ਲੈਣ ਵਾਲੇ ਕਿਸਾਨ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਆਏ ਹਨ।

 

Tanu

This news is Content Editor Tanu