ਸੰਯੁਕਤ ਕਿਸਾਨ ਮੋਰਚਾ ਦੀ ਵਿਚਾਰ-ਚਰਚਾ; ਲਏ ਗਏ ਇਹ ਅਹਿਮ ਫ਼ੈਸਲੇ

12/26/2020 6:14:30 PM

ਨਵੀਂ ਦਿੱਲੀ— ਸੰਯੁਕਤ ਕਿਸਾਨ ਮੋਰਚੇ ਕਿਸਾਨਾਂ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਅੱਜ ਮੁੜ ਸਾਫ਼ ਕੀਤਾ ਹੈ ਕਿ ਉਹ ਖੁੱਲ੍ਹੇ ਮਨ ਨਾਲ ਸਰਕਾਰ ਲਈ ਵਿਚਾਰ ਚਰਚਾ ਕਰਨ ਲਈ ਤਿਆਰ ਹਨ। ਇਸ ਲਈ ਅਸੀਂ ਫ਼ੈਸਲਾ ਲਿਆ ਹੈ ਕਿ 29 ਦਸੰਬਰ 2020 ਨੂੰ ਵਿਗਿਆਨ ਭਵਨ ’ਚ ਸਵੇਰੇ 11.00 ਵਜੇ ਸਰਕਾਰ ਨਾਲ ਬੈਠਕ ਕਰਨਗੇ। ਸਵਰਾਜ ਇੰਡੀਆ ਦੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਗੱਲਬਾਤ ਲਈ ਸਾਡੇ ਦੋ ਮੁੱਦੇ ਹਨ- ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ। ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਦੇਣ ਦੀ ਵਿਵਸਥਾ। ਅਸੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਪ੍ਰਸਤਾਵ ਰੱਖ ਰਹੇ ਹਾਂ ਕਿ ਕਿਸਾਨਾਂ ਦੇ ਆਗੂਆਂ ਅਤੇ ਭਾਰਤ ਸਰਕਾਰ ਵਿਚਾਲੇ ਅਗਲੀ ਬੈਠਕ 29 ਦਸੰਬਰ 2020 ਨੂੰ ਸਵੇਰੇ 11 ਵਜੇ ਆਯੋਜਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼

ਉੱਥੇ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਪ੍ਰੈਸ ਕਾਨਫਰੰਸ ’ਚ ਜੋ ਅਹਿਮ ਫ਼ੈਸਲੇ ਲਏ ਗਏ ਹਨ, ਉਸ ਬਾਬਤ ਵਿਸਥਾਰ ਨਾਲ ਦੱਸਿਆ। 
ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਲਏ ਗਏ ਅਹਿਮ ਫ਼ੈਸਲੇ—
ਕਿਸਾਨ ਆਗੂਆਂ ਨੇ ਕਿਹਾ ਹੁਣ ਪੰਜਾਬ ਅਤੇ ਹਰਿਆਣਾ ਦੇ ਟੋਲ ਪਲਾਜ਼ਾ ਖੁੱਲ੍ਹੇ ਰਹਿਣਗੇ।
27-28 ਦਸੰਬਰ ਨੂੰ ਦਿੱਲੀ ਦੇ 5 ਬਾਰਡਰਾਂ ’ਤੇ ਧਾਰਮਿਕ ਸਮਾਗਮ ਹੋਣੇ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
29 ਦਸੰਬਰ ਨੂੰ ਸਾਡੇ ਕੇਂਦਰ ਸਰਕਾਰ ਨਾਲ ਬੈਠਕ ਹੋਵੇਗੀ।
30 ਦਸੰਬਰ ਨੂੰ ਸਿੰਘੂ ਤੋਂ ਲੈ ਕੇ ਟਿਕਰੀ ਅਤੇ ਸ਼ਹਾਜਹਾਂਪੁਰ ਤੱਕ ਟਰੈਕਟਰ ਮਾਰਚ ਕਿਸਾਨਾਂ ਵਲੋਂ ਕੱਢਿਆ ਜਾਵੇਗਾ। 
31 ਦਸੰਬਰ ਨੂੰ ਨਵਾਂ ਸਾਲ ਦਿੱਲੀ ਦੀਆਂ ਸਰਹੱਦਾਂ ’ਤੇ ਮਨਾਉਣ ਲਈ ਦਿੱਲੀ ਵਾਸੀ ਨੂੰ ਸੱਦਾ ਦਿੱਤਾ ਗਿਆ। ਲੋਕ ਸਾਡੇ ਅੰਦੋਲਨ ਦਾ ਹਿੱਸਾ ਬਣਨ ਅਤੇ ਨਵਾਂ ਸਾਲ ਸਾਡੇ ਨਾਲ ਹੀ ਮਨਾਓ। 

Tanu

This news is Content Editor Tanu