ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਾ ਅਨੋਖਾ ਢੰਗ, ਕਿਸਾਨ ਨੇ ਖ਼ੁਦ ਨੂੰ ਬੇੜੀਆਂ ’ਚ ਜਕੜਿਆ

12/26/2020 12:03:18 PM

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ 31ਵੇਂ ਦਿਨ ’ਚ ਪੁੱਜ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਵਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰ ਕੋਈ ਇਸ ਕਿਸਾਨ ਅੰਦੋਲਨ ’ਚ ਵੱਖਰੇ-ਵੱਖਰੇ ਢੰਗ ਨਾਲ ਆਪਣੀ ਸ਼ਮੂਲੀਅਤ ਕਰ ਰਿਹਾ ਹੈ। ਕਿਸਾਨ ਅੱਜ ਖੇਤਾਂ ਨੂੰ ਛੱਡ ਕੇ ਸਿਰਫ਼ ਤੇ ਸਿਰਫ਼ ਆਪਣੇ ਹੱਕਾਂ ਲਈ ਧਰਨਿਆਂ ’ਚ ਡਟੇ ਹੋਏ ਹਨ। ਕੜਾਕੇ ਦੀ ਠੰਡ ਵਿਚ ਵੀ ਕਿਸਾਨਾਂ ਦਾ ਹੌਂਸਲਾ ਘਟਿਆ ਨਹੀਂ ਸਗੋ ਕਿ ਹੋਰ ਜ਼ਿਆਦਾ ਵਧਿਆ ਹੈ। 

ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ- ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ ਆਦਿ ਸਰਹੱਦਾਂ ’ਤੇ ਡਟੇ ਹੋਏ ਹਨ। ਇਸ ਦਰਮਿਆਨ ਸਿੰਘੂ ਸਰਹੱਦ ਤੋਂ ਇਕ ਵੱਖਰੀ ਹੀ ਤਸਵੀਰ ਵੇਖਣ ਨੂੰ ਮਿਲੀ। ਇੱਥੇ ਅੰਦੋਲਨ ’ਚ ਸ਼ਾਮਲ ਪੰਜਾਬ ਦੇ ਫਿਰੋਜ਼ਪੁਰ ਤੋਂ ਕਾਬਿਲ ਸਿੰਘ ਨਾਂ ਦਾ ਕਿਸਾਨ ਅਨੋਖੇ ਢੰਗ ਨਾਲ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰਦੇ ਨਜ਼ਰ ਆਏ। ਉਨ੍ਹਾਂ ਨੇ ਖ਼ੁਦ ਨੂੰ ਬੇੜੀਆਂ ’ਚ ਜਕੜਿਆ ਹੋਇਆ ਹੈ। ਕਾਬਿਲ ਸਿੰਘ ਦਾ ਕਹਿਣਾ ਹੈ ਕਿ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਕਾਰਨ ਕਿਸਾਨ ਆਜ਼ਾਦ ਭਾਰਤ ’ਚ ਗੁਲਾਮ ਹੋ ਚੁੱਕੇ ਹਨ ਅਤੇ ਖ਼ੁਦ ਨੂੰ ਇਨ੍ਹਾਂ ਬੇੜੀਆਂ ਤੋਂ ਉਦੋਂ ਹੀ ਆਜ਼ਾਦ ਕਰਨਗੇ, ਜਦੋਂ ਸਰਕਾਰ ਵਲੋਂ ਕਾਨੂੰਨ ਵਾਪਸ ਲਏ ਜਾਣਗੇ।

ਕਾਬਿਲ ਸਿੰਘ ਨੇ ਕਿਹਾ ਕਿ ਮੈਂ ਖ਼ੁਦ ਨੂੰ ਬੇੜੀਆਂ ਵਿਚ ਇਸ ਲਈ ਜਕੜਿਆ ਹੋਇਆ ਹੈ, ਤਾਂ ਕਿ ਸਰਕਾਰ ਨੂੰ ਨੀਂਦ ਤੋਂ ਜਗਾ ਸਕਾਂ। ਸਾਡੇ ਦੁੱਖਾਂ ਅਤੇ ਮੰਗਾਂ ਵੱਲ ਉਨ੍ਹਾਂ ਦਾ ਧਿਆਨ ਖਿੱਚ ਸਕਾਂ। ਬੇੜੀਆਂ ਦੀ ਵਜ੍ਹਾ ਕਾਰਨ ਕਾਬਿਲ ਨੂੰ ਤੁਰਨ-ਫਿਰਨ, ਖਾਣ ਅਤੇ ਹੋਰ ਕੰਮਾਂ ’ਚ ਬੇਹੱਦ ਤਕਲੀਫ਼ ਹੁੰਦੀ ਹੈ ਪਰ ਉਨ੍ਹਾਂ ਨੇ ਫਿਰ ਵੀ ਇਵੇਂ ਹੀ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਹੋਇਆ ਹੈ, ਤਾਂ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀਆਂ ਨਾ ਭੁਗਤਣ। ਕਾਬਿਲ ਨੇ ਕਿਹਾ ਕਿ ਮੈਂ ਜੰਜ਼ੀਰਾਂ ਤੋਂ ਆਜ਼ਾਦ ਹੋ ਸਕਦਾ ਹਾਂ, ਜਦੋਂ ਸਰਕਾਰ ਨਵੇਂ ਖੇਤੀ ਕਾਨੂੰਨ ਖ਼ਤਮ ਕਰ ਦੇਵੇਗੀ। ਜਦੋਂ ਸਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਤਾਂ ਮੈਂ ਧਰਨਾ ਖ਼ਤਮ ਕਰਨ ਦੇਵਾਂਗਾ ਅਤੇ ਖ਼ੁਦ ਨੂੰ ਆਜ਼ਾਦ ਕਰ ਦੇਵਾਂਗਾ।

ਦੱਸਣਯੋਗ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੀਤੀ 26 ਨਵੰਬਰ ਤੋਂ ਡਟੇ ਹੋਏ ਹਨ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਜ਼ਿੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕਾਨੂੰਨ ਵਾਪਸ ਲਏ ਜਾਣ, ਤਾਂ ਕਿ ਪ੍ਰਦਰਸ਼ਨ ਖ਼ਤਮ ਕਰ ਕੇ ਉਹ ਆਪਣੇ ਘਰਾਂ ਨੂੰ ਪਰਤ ਸਕਣ। 

ਨੋਟ- ਕਿਸਾਨ ਦੇ ਇਸ ਵਿਰੋਧ ਪ੍ਰਦਰਸ਼ਨ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਬਾਕਸ ’ਚ ਦਿਓ ਰਾਏ

Tanu

This news is Content Editor Tanu