ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ’ਤੇ ਰਾਕੇਸ਼ ਟਿਕੈਤ ਖੁਸ਼, ਦੱਸੀ ਅੰਦੋਲਨ ਦੀ ਅਗਲੀ ਰਣਨੀਤੀ

11/29/2021 1:42:08 PM

ਨਵੀਂ ਦਿੱਲੀ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਲੋਕ ਸਭਾ ’ਚ ਪਾਸ ਹੋਣ ਮਗਰੋਂ ਬਿਆਨ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਬਾਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਅੰਦੋਲਨ ਦੀ ਨਵੀਂ ਰੂਪ ਰੇਖਾ 4 ਦਸੰਬਰ ਨੂੰ ਤੈਅ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਿਸਾਨ ਰਾਜਧਾਨੀ ਵੱਲ ਟਰੈਕਟਰ ਮਾਰਚ ਨਹੀਂ ਕੱਢਣਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੋਕ ਸਭਾ ’ਚ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਜਿਨ੍ਹਾਂ 700 ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਇਸ ਬਿੱਲ ਦੇ ਵਾਪਸ ਹੋਣ ਦਾ ਸਿਹਰਾ ਜਾਂਦਾ ਹੈ। ਐੱਮ. ਐੱਸ. ਪੀ. ਵੀ ਇਕ ਬੀਮਾਰੀ ਹੈ। ਸਰਕਾਰ ਵਪਾਰੀਆਂ ਨੂੰ ਫ਼ਸਲਾਂ ਦੀ ਲੁੱਟ ਦੀ ਛੋਟ ਦੇਣਾ ਚਾਹੁੰਦੀ ਹੈ। ਹਾਲਾਂਕਿ ਕਾਨੂੰਨ ਵਾਪਸੀ ਦੀ ਖ਼ਬਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਖੁਸ਼ ਦਿੱਸ ਰਹੇ ਸਨ ਪਰ ਉਨ੍ਹਾਂ ਨੇ ਕਿਹਾ ਕਿ ਅਜੇ ਦੂਜੇ ਮੁੱਦੇ ਬਾਕੀ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਮਿਲਣ ਤੱਕ ਅੰਦੋਲਨ ਚੱਲਦਾ ਰਹੇਗਾ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ

ਟਿਕੈਤ ਨੇ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਨਾਂ ਗੱਲਬਾਤ ਦੇ ਇੱਥੋਂ ਧਰਨਾ ਖ਼ਤਮ ਕਰ ਕੇ ਚਲੇ ਜਾਈਏ। ਦੇਸ਼ ’ਚ ਕੋਈ ਅੰਦੋਲਨ ਹੋਰ ਧਰਨਾ ਨਾ ਹੋਵੇ। ਸਰਕਾਰ ਨਾਲ ਜੋ ਇਕ ਗੱਲਬਾਤ ਦਾ ਰਾਹ ਹੈ, ਉਹ ਬੰਦ ਹੋ ਜਾਵੇ ਤਾਂ ਸਰਕਾਰ ਇਸ ਗਲਤਫਹਿਮੀ ਵਿਚ ਨਾ ਰਹੇ। ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਅਸੀਂ ਨਹੀਂ ਜਾਵਾਂਗੇ। ਸਰਕਾਰ ਨਾਲ ਗੱਲਬਾਤ ਦਾ ਰਾਹ ਖੋਲ੍ਹ ਕੇ ਹੀ ਜਾਵਾਂਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਮਸਲੇ ਨੂੰ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਮਿਲ ਕੇ ਤੈਅ ਕਰੇ। ਕਿਸਾਨ ਆਗੂ ਨੇ ਉਮੀਦ ਜਤਾਈ ਕਿ ਗੱਲਬਾਤ ਵੱਲ ਵਧੇਗੀ। 

ਇਹ ਵੀ ਪੜ੍ਹੋ : ਸੰਸਦ ਦਾ ਸਰਦ ਰੁੱਤ ਸੈਸ਼ਨ: PM ਮੋਦੀ ਬੋਲੇ- ‘ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ’

Tanu

This news is Content Editor Tanu