ਰੇਵਾੜੀ ਤੋਂ ਬਾਅਦ ਹੁਣ ਫਰੀਦਾਬਾਦ ''ਚ ਲੜਕੀ ਨਾਲ ਹੋਈ ਦਰਿੰਦਗੀ

09/19/2018 2:06:11 PM

ਨਵੀਂ ਦਿੱਲੀ— ਹਰਿਆਣਾ ਦੇ ਰੇਵਾੜੀ 'ਚ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਦੀ ਅੱਗ ਅਤੇ ਸ਼ਾਂਤ ਵੀ ਨਹੀਂ ਹੋਈ ਕਿ ਫਰੀਦਾਬਾਦ ਦੇ ਬੱਲਭਗੜ੍ਹ 'ਚ ਚਾਰ ਨੌਜਵਾਨਾਂ ਨੇ ਇਕ ਲੜਕੀ ਅਤੇ ਉਸ ਦੇ ਦੋਸਤ ਨਾਲ ਕੁੱਟਮਾਰ ਕੀਤੀ। ਉਸ ਤੋਂ ਬਾਅਦ ਦੋਹਾਂ ਨੂੰ ਬੰਧਕ ਬਣਾ ਕੇ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਉਨ੍ਹਾਂ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ। ਇਸ ਦੀ ਸੂਚਨਾ ਲੜਕੀ ਨੇ ਪੁਲਸ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਦੇ ਬਿਆਨ 'ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਨੇ ਇਕ ਦੋਸ਼ੀ ਨੂੰ ਫੜ੍ਹਿਆ ਅਤੇ ਪੀੜਤਾ ਦਾ ਮੈਡੀਕਲ ਜਾਂਚ ਕਰਵਾ ਕੇ ਉਸ ਨੂੰ ਕੋਰਟ 'ਚ ਪੇਸ਼ ਕੀਤਾ ਹੈ। ਜਿੱਥੇ ਬਿਆਨ ਦਰਜ ਕਰਵਾਏ ਗਏ। ਪ੍ਰਦੇਸ਼ 'ਚ ਲਗਾਤਾਰ ਹੋ ਰਹੀਆਂ ਰੇਪ ਅਤੇ ਗੈਂਗਰੇਪ ਦੀਆਂ ਵਾਰਦਾਤਾਂ ਨਾਲ ਜਿੱਥੇ ਆਮ ਆਦਮੀ ਡਰ ਦੇ ਸਾਏ 'ਚ ਜੀਵਨ ਜੀ ਰਿਹਾ ਹੈ। ਅਸਲ 'ਚ ਦੇਰ ਸ਼ਾਮ ਇਕ ਲੜਕਾ ਅਤੇ ਲੜਕੀ ਘੁੰਮਣ ਲਈ ਆਗਰਾ ਕੈਨਾਲ 'ਚ ਬਣੀਆਂ ਪਟਰੀਆਂ 'ਤੇ ਟਹਿਲ ਰਹੇ ਸੀ ਅਤੇ ਫਿਰ ਉਨ੍ਹਾਂ ਨੂੰ ਚਾਰਾਂ ਜਵਾਨਾਂ ਨੇ ਬੰਧਕ ਬਣਾ ਲਿਆ ਜਿਸ ਤੋਂ ਬਾਅਦ ਚਾਰਾਂ ਲੜਕਿਆਂ ਨੇ ਲੜਕੀ ਨਾਲ ਵਾਰੀ-ਵਾਰੀ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਫਿਰ ਮੌਕੇ 'ਤੇ ਫਰਾਰ ਹੋ ਗਏ। 

ਘਟਨਾ ਤੋਂ ਬਾਅਦ ਦੋਵੇਂ ਕਿਸੇ ਤਰ੍ਹਾਂ ਨਹਿਰ ਦੀਆਂ ਪਟਰੀਆਂ ਦੇ ਕਿਨਾਰੇ ਬਣੀਆਂ ਝਾੜੀਆਂ ਤੋਂ ਬਾਹਰ ਆਏ ਅਤੇ ਫਿਰ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਘਟਨਾ ਦੇ ਬਾਅਦ ਭਾਂਵੇ ਹੀ ਪੁਲਸ ਇਕ ਦੋਸ਼ੀ ਨੂੰ ਫੜ੍ਹਣ ਦਾ ਦਾਅਵਾ ਕਰ ਰਹੀ ਹੈ ਪਰ ਇਸ ਘਟਨਾ ਨਾਲ ਇਹ ਵੀ ਸਾਫ ਹੋ ਗਿਆ ਹੈ ਕਿ ਦੋਸ਼ੀਆਂ 'ਚ ਫਰੀਦਾਬਾਦ ਪੁਲਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ।