ਰਾਮ ਲੱਲਾ ਦੀ ਮੂਰਤੀ ਤਰਾਸ਼ਣਗੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ, PM ਮੋਦੀ ਵੀ ਕਰ ਚੁੱਕੇ ਹਨ ਤਾਰੀਫ਼

04/20/2023 3:43:10 PM

ਅਯੁੱਧਿਆ- ਰਾਮ ਮੰਦਰ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ ਹੈ। ਹਰ ਕੋਈ ਮੰਦਰ ਬਣਨ ਨੂੰ ਲੈ ਕੇ ਉਤਸੁਕ ਵੀ ਹੈ। ਇਸ ਦਰਮਿਆਨ ਚਰਚਾ ਹੈ ਕਿ ਰਾਮ ਲੱਲਾ ਦੀ ਮੂਰਤੀ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ 'ਚ ਲੱਗੇਗੀ। ਇਸ ਮੂਰਤੀ ਦਾ ਨਿਰਮਾਣ ਕੰਮ ਕਰਨਾਟਕ ਦੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਨੂੰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ

ਇਸ ਤਰ੍ਹਾਂ ਦੀ ਹੋਵੇਗੀ ਰਾਮ ਲੱਲਾ ਦੀ ਮੂਰਤੀ

ਰਾਮ ਲੱਲਾ ਦੀ ਮੂਰਤੀ 5 ਸਾਲ ਦੀ ਉਮਰ ਵਾਲੇ ਚਿਹਰੇ 'ਤੇ ਮਧੁਰ ਮੁਸਕਾਨ ਅਤੇ ਖੜ੍ਹੀ ਮੁਦਰਾ 'ਚ ਹੱਥ 'ਚ ਧਨੁਸ਼ ਲਏ ਹੋਣਗੇ। ਭਗਵਾਨ ਸ਼੍ਰੀਰਾਮ ਦੀ ਮੂਰਤੀ ਸ਼ਿਆਮ ਸ਼ਿਲਾ (ਬਲੈਕ ਸਟੋਨ) ਨੂੰ ਤਰਾਸ਼ ਕੇ ਬਣਾਈ ਜਾਵੇਗੀ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਵਲੋਂ ਮੂਰਤੀ ਦੇ ਰੂਪ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ-  ਪੁੱਤ ਨੂੰ ਬਚਾਉਣ ਲਈ ਮਾਂ ਤੇ ਛੋਟੇ ਭੈਣ-ਭਰਾ ਨੇ ਖੂਹ 'ਚ ਮਾਰੀ ਛਾਲ, ਚਾਰਾਂ ਦੀ ਮੌਤ

ਅਰੁਣ ਦੀ PM ਮੋਦੀ ਵੀ ਕਰ ਚੁੱਕੇ ਹਨ ਤਾਰੀਫ਼

ਅਰੁਣ ਯੋਗੀਰਾਜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤਾਰੀਫ਼ ਕਰ ਚੁੱਕੇ ਹਨ। 37 ਸਾਲਾ ਅਰੁਣ ਯੋਗੀਰਾਜ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਮਸ਼ਹੂਰ ਮੂਰਤੀਕਾਰ ਯੋਗੀਰਾਜ ਸ਼ਿਲਪੀ ਦੇ ਪੁੱਤਰ ਹਨ। ਅਰੁਣ ਦੇ ਦਾਦਾ ਨੂੰ ਵਾਡੀਆਰ ਘਰਾਣੇ ਦੇ ਮਹਿਲਾ 'ਚ ਖੂਬਸੂਰਤੀ ਦੇਣ ਲਈ ਜਾਣਿਆ ਜਾਂਦਾ ਹੈ। ਅਰੁਣ ਪੂਰਵਜਾਂ ਵਾਂਗ ਮੂਰਤੀਕਾਰ ਨਹੀਂ ਬਣਨਾ ਚਾਹੁੰਦੇ ਸਨ। ਸਾਲ 2008 ਤੋਂ ਮੈਸੂਰ ਯੂਨੀਵਰਸਿਟੀ ਤੋਂ MBA ਕੀਤੀ। ਇਸ ਤੋਂ ਬਾਅਦ ਇਕ ਪ੍ਰਾਈਵੇਟ ਕੰਪਨੀ ਲਈ ਕੰਮ ਕੀਤਾ। ਉਨ੍ਹਾਂ ਦੇ ਦਾਦਾ ਨੇ ਭਵਿੱਖਵਾਣੀ ਕੀਤੀ ਸੀ ਕਿ ਅਰੁਣ ਵੱਡਾ ਹੋ ਕੇ ਮੂਰਤੀਕਾਰ ਬਣੇਗਾ। 37 ਸਾਲਾਂ ਬਾਅਦ ਇਹ ਗੱਲ ਸੱਚ ਹੋਈ।

ਇਹ ਵੀ ਪੜ੍ਹੋ- ਸੀਰਤ ਦੀ PM ਮੋਦੀ ਨੂੰ ਅਪੀਲ 'ਤੇ ਫੌਰੀ ਐਕਸ਼ਨ, ਸਕੂਲ ਨੂੰ ਨਵਾਂ ਰੂਪ ਦੇਣ ਦਾ ਕੰਮ ਹੋਇਆ ਸ਼ੁਰੂ

ਇਨ੍ਹਾਂ ਮੂਰਤੀਆਂ ਨੂੰ ਵੀ ਬਣਾਇਆ

ਅਰੁਣ ਯੋਗੀਰਾਜ ਨੇ ਸੁਭਾਸ਼ ਚੰਦਰ ਬੋਸ ਦੀ 30 ਫੁੱਟ ਉੱਚੀ ਮੂਰਤੀ ਬਣਾਈ, ਜਿਸ ਨੂੰ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਸਥਲ ਦੇ ਪਿੱਛੇ ਛੱਤਰੀ ਹੇਠਾਂ ਸਥਾਪਤ ਕੀਤਾ ਗਿਆ ਹੈ। ਕੇਦਾਰਨਾਥ ਵਿਚ ਸਥਾਪਤ ਆਦਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਮੂਰਤੀ ਬਣਾਈ। ਮੈਸੂਰ 'ਚ ਮਹਾਰਾਜਾ ਜਯਚਾਮਰਾਜੇਂਦਰ ਵਾਡੀਆਰ ਦੀ 14.5 ਫੁੱਟ ਸਫੈਦ ਸੰਗਮਰਮਰ ਦੀ ਮੂਰਤੀ ਬਣਾਈ। ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀ ਮੂਰਤੀ ਦਾ ਨਿਰਮਾਣ ਵੀ ਅਰੁਣ ਨੇ ਕੀਤਾ।

ਜਨਵਰੀ 2024 ਤੱਕ ਬਣ ਜਾਵੇਗਾ ਰਾਮ ਲੱਲਾ ਦਾ ਮੰਦਰ

ਦੱਸ ਦੇਈਏ ਕਿ ਰਾਮ ਮੰਦਰ ਦਾ ਨਿਰਮਾਣ ਜਨਵਰੀ 2024 ਦੇ ਤੀਜੇ ਹਫਤੇ ਤੱਕ ਪੂਰਾ ਹੋ ਜਾਵੇਗਾ ਅਤੇ ਸ਼ਰਧਾਲੂ ਦਰਸ਼ਨ ਕਰ ਸਕਣਗੇ। ਹਾਲ ਹੀ 'ਚ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਦੱਸਿਆ ਸੀ ਕਿ ਰਾਮਲਲਾ ਦੀ ਮੂਰਤੀ ਪੀਐੱਮ ਮੋਦੀ ਦੀ ਮਦਦ ਨਾਲ ਸਥਾਪਿਤ ਕੀਤੀ ਜਾਵੇਗੀ।

Tanu

This news is Content Editor Tanu