ਗੁਰੂਗ੍ਰਾਮ : ਪਰਿਵਾਰ ਦੀ ਕੁੱਟਮਾਰ ''ਤੇ ਭੜਕੇ ਕੇਜਰੀ, ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ

03/23/2019 11:43:54 AM

ਨਵੀਂ ਦਿੱਲੀ— ਦਿੱਲੀ ਨਾਲ ਲੱਗਦੇ ਗੁਰੂਗ੍ਰਾਮ 'ਚ ਹੋਲੀ ਦੇ ਦਿਨ ਇਕ ਪਰਿਵਾਰ ਦੀ ਬਦਮਾਸ਼ਾਂ ਵਲੋਂ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੁੱਟਮਾਰ 'ਚ 20 ਤੋਂ 25 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ। ਕੇਜਰੀਵਾਲ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਦੀ ਤੁਲਨਾ ਹਿਟਲਰ ਨਾਲ ਵੀ ਕਰ ਦਿੱਤੀ। ਇਸ ਨਾਲ ਜੁੜੀ ਖਬਰ ਨੂੰ ਸ਼ੇਅਰ ਕਰਦੇ ਹੋਏ ਕੇਜਰੀਵਾਲ ਨੇ ਲਿਖਿਆ,''ਹਿਟਲਰ ਵੀ ਸੱਤਾ ਲਈ ਇਹੀ ਕਰਦਾ ਸੀ। ਹਿਟਲਰ ਦੇ ਗੁੰਡੇ ਲੋਕਾਂ ਨੂੰ ਕੁੱਟਦੇ ਸਨ, ਉਨ੍ਹਾਂ ਦਾ ਖੂਨ ਕਰਦੇ ਸਨ ਅਤੇ ਪੁਲਸ ਜਿਨ੍ਹਾਂ ਨੂੰ ਮਾਰਿਆ, ਉਨ੍ਹਾਂ ਵਿਰੁੱਧ ਕੇਸ ਕਰਦੀ ਸੀ। ਮੋਦੀ ਜੀ ਵੀ ਇਹ ਸੱਤਾ ਲਈ ਕਰਵਾ ਰਹੇ ਹਨ, ਹਿਟਲਰ ਦੇ ਰਸਤੇ ਚੱਲ ਰਹੇ ਹਨ ਪਰ ਮੋਦੀ ਸਮਰਥਕਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਸਾਡਾ ਭਾਰਤ ਕਿਸ ਪਾਸੇ ਜਾ ਰਿਹਾ ਹੈ?''ਕ੍ਰਿਕਟ ਨੂੰ ਲੈ ਕੇ ਮਾਮੂਲੀ ਕਹਾਸੁਣੀ 'ਤੇ ਵਧੀ ਗੱਲ
ਜਿਸ ਮਾਮਲੇ ਦਾ ਕੇਜਰੀਵਾਲ ਨੇ ਜ਼ਿਕਰ ਕੀਤਾ ਹੈ ਉਹ ਭੋਂਡਸੀ ਦਾ ਹੈ। ਹੋਲੀ ਦੀ ਸ਼ਾਮ ਉੱਥੇ 20 ਤੋਂ 25 ਬਦਮਾਸ਼ਾਂ ਨੇ ਇਕ ਘਰ 'ਚ ਵੜ ਕੇ ਕੁੱਟਮਾਰ ਕੀਤੀ ਸੀ, ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਸੀ। ਉਨ੍ਹਾਂ ਗੁੰਡਿਆਂ ਨੇ ਘਰ 'ਚ ਮੌਜੂਦ ਬੱਚਿਆਂ, ਔਰਤਾਂ ਨੂੰ ਵੀ ਕੁੱਟਿਆ ਸੀ। ਜਾਣਾਕਰੀ ਅਨੁਸਾਰ ਉੱਥੇ ਮਾਮਲਾ ਕ੍ਰਿਕਟ ਨੂੰ ਲੈ ਕੇ ਮਾਮੂਲੀ ਕਹਾਸੁਣੀ ਤੋਂ ਸ਼ੁਰੂ ਹੋਇਆ ਸੀ ਅਤੇ ਕਾਫੀ ਅੱਗੇ ਵਧ ਗਿਆ। ਇਹ ਕੁੱਟਮਾਰ ਦਿਲਸ਼ਾਦ (32) ਦੇ ਘਰ ਹੋਈ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਕ੍ਰਿਕਟ ਖੇਡਣ ਕੋਲ ਦੇ ਮੈਦਾਨ 'ਚ ਗਏ ਸਨ, ਜਿੱਥੇ ਕੁਝ ਲੋਕਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਫਿਰ ਉਹ ਲੋਕ ਉਨ੍ਹਾਂ ਨੂੰ ਕਹਿਣ ਲੱਗੇ ਕਿ ਇੱਥੇ ਕੀ ਕਰ ਰਿਹਾ ਹੈਂ, ਪਾਕਿਸਤਾਨ ਜਾਓ। ਇਸ 'ਤੇ ਹੋਈ ਕਹਾਸੁਣੀ ਤੋਂ ਬਾਅਦ ਦਿਲਸ਼ਾਦ ਘਰ ਆ ਗਏ ਸਨ। ਫਿਰ ਕੁਝ ਦੇਰ ਬਾਅਦ ਜਿਨ੍ਹਾਂ ਨਾਲ ਵਿਵਾਦ ਹੋਇਆ ਸੀ, ਉਹ ਨੌਜਵਾਨ 20-25 ਲੋਕਾਂ ਨਾਲ ਪਹੁੰਚ ਗਏ। ਦੋਸ਼ੀਆਂ ਨੇ ਪਹਿਲਾਂ ਘਰ 'ਤੇ ਪਥਰਾਅ ਕੀਤਾ, ਫਿਰ ਕਿਸੇ ਤਰ੍ਹਾਂ ਅੰਦਰ ਆ ਕੇ ਲਾਠੀ-ਡੰਡਿਆਂ ਨਾਲ ਕੁੱਟਮਾਰ ਕਰ ਕੇ 2 ਬੱਚਿਆਂ ਸਮੇਤ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਮਾਮਲੇ 'ਚ ਫਿਲਹਾਲ ਇਕ ਸ਼ਖਸ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਪੁਲਸ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਚੁਕੀ ਹੈ।

DIsha

This news is Content Editor DIsha