ਦੋਸਤਾਂ ਦੀ ਮਿਲੀਭੁਗਤ ਨਾਲ ਬੇਹੋਸ਼ ਕਰਕੇ ਕੀਤਾ ਗੰਦਾ ਕੰਮ, ਜਾਨ ਤੋਂ ਮਾਰਨ ਦੀ ਦਿੱਤੀ ਧਮਕੀ

05/23/2017 7:42:53 AM

ਫਰੀਦਾਬਾਦ — ਦਿੱਲੀ ਨਿਵਾਸੀ ਇਕ ਮਹਿਲਾ ਨੂੰ ਉਸਦੇ ਦੋਸਤ ਨੇ ਮਿਲਣ ਦੇ ਬਹਾਨੇ ਸੈਕਟਰ-37 ਚ ਬੁਲਾਇਆ। ਜਿਥੇ ਦੋਸ਼ੀ ਮਹਿਲਾ ਦੋਸਤ ਨੂੰ ਗੱਲਾਂ ''ਚ ਲਗਾ ਕੇ ਬਿਲਡਿੰਗ ਦੀ ਬੇਸਮੈਂਟ ''ਚ ਲੈ ਗਿਆ। ਇਸ ਤੋਂ ਬਾਅਦ ਦੋਸਤਾਂ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਦੋਸ਼ੀ ਨੇ ਮਹਿਲਾ ਨੂੰ ਕੋਲਡ ਡ੍ਰਿੰਕ ਦੇ ਬਹਾਨੇ ਨਸ਼ੀਲੀ ਵਸਤੂ ਮਿਲਾ ਕੇ ਠੰਡਾ ਪੀਣ ਲਈ ਦਿੱਤਾ, ਜਿਸ ਨੂੰ ਕੇ ਮਹਿਲਾ ਬੇਹੋਸ਼ ਹੋ ਗਈ ਅਤੇ ਦੋਸ਼ੀ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਮਹਿਲਾ ਨਾਲ ਬਲਾਤਕਾਰ ਕੀਤਾ। ਬਾਅਦ ''ਚ ਦੋਸ਼ੀ ਨੇ ਕਿਸੇ ਨੂੰ ਵੀ ਦੱਸਣ ''ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ  ਅਤੇ ਫਰਾਰ ਹੋ ਗਿਆ।
ਪੀੜਤਾ ਦੀ ਸ਼ਿਕਾਇਤ ''ਤੇ ਥਾਣਾ ਸਰਾਏ ਖਵਾਜਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੇ ਮੁਤਾਬਕ ਦਿੱਲੀ ''ਚ ਰਹਿਣ ਵਾਲੀ ਇਕ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਇਕ ਕੰਪਨੀ ''ਚ ਕੰਮ ਕਰਦੀ ਹੈ। ਕੁਝ ਸਮਾਂ ਪਹਿਲਾਂ ਹੀ ਉਸਦੀ ਦੋਸਤੀ ਇਥੋਂ ਦੇ ਸੈਕਟਰ-37 ''ਚ ਰਹਿਣ ਵਾਲੇ ਸਿਮਰਜੀਤ ਨਾਂ ਦੇ ਨੌਜਵਾਨ ਨਾਲ ਹੋ ਗਈ। ਸਿਮਰਜੀਤ ਨੇ ਉਸ ਨਾਲ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ।
ਬੀਤੇ ਦਿਨੀਂ ਉਹ ਆਪਣੇ ਘਰ ਹੀ ਸੀ, ਤਾਂ ਉਸ ਸਮੇਂ ਸਿਮਰਜੀਤ ਨੇ ਉਸਨੂੰ ਮਿਲਣ ਲਈ ਫਰੀਦਾਬਾਦ ਬੁਲਾਇਆ। ਸਿਮਰਜੀਤ ਨੇ ਆਪਣੇ ਦੋਸਤ ਹੈਪੀ ਨੂੰ ਲੈਣ ਲਈ ਪਹਿਲਾਂ ਹੀ ਭੇਜਿਆ ਹੋਇਆ ਸੀ। ਹੈਪੀ ਉਸਨੂੰ ਲੈ ਕੇ ਸੈਕਟਰ-37 ਦੇ ਇਕ ਪਿੱਜ਼ਾ ਕਾਰਨਰ ''ਤੇ ਲੈ ਆਇਆ, ਜਿਥੇ ਉਸਨੂੰ ਸਿਮਰਜੀਤ ਅਤੇ ਉਸਦਾ ਦੋਸਤ ਅਕਸ਼ੈ ਮਿਲੇ। ਸਿਮਰਜੀਤ ਉਸਨੂੰ ਲੈ ਕੇ ਪਿੱਜ਼ਾ ਕਾਰਨਰ ਦੇ ਬੇਸਮੈਂਟ ''ਚ ਲੈ ਗਿਆ। ਅੰਦਰ ਜਾਂਦੇ ਹੀ ਹੈਪੀ ਅਤੇ ਅਕਸ਼ੇ ਨੇ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਦਿੱਤਾ। ਸਿਮਰਜੀਤ ਨੇ ਉਸਨੂੰ ਪੀਣ ਲਈ ਕੋਲਡ ਡ੍ਰਿੰਕ ਦਿੱਤੀ, ਜਿਸ ਨੂੰ ਪੀਂਦੇ ਹੀ ਪੀੜਤਾ ਨੂੰ ਨਸ਼ਾ ਹੋਣ ਲੱਗਾ। ਨਸ਼ੇ ਚੜ੍ਹਦਾ ਦੇਖ ਸਿਮਰਜੀਤ ਨੇ ਪੀੜਤਾ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆ। ਵਿਰੋਧ ਕਰਨ ਦੇ ਬਾਵਜੂਦ ਸਿਮਰਜੀਤ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਨਸ਼ਾ ਉਤਰਣ ''ਤੇ ਸਿਮਰਜੀਤ ਨੇ ਕਿਸੇ ਨੂੰ ਵੀ ਇਸ ਘਟਨਾ ਬਾਰੇ ਦੱਸਣ ''ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।