ਸਰਕਾਰੀ ਸਕੂਲ ਦੇ ਅਧਿਆਪਕ ਤੋਂ ਮਿਲੇ 50 ਅਤੇ 100 ਦੇ ਨਕਲੀ ਨੋਟ

06/15/2020 5:40:34 PM

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਪੰਚਮਹਿਲ ਜ਼ਿਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਕੋਲੋਂ 12,300 ਰੁਪਏ ਦੇ ਨਕਲੀ ਨੋਟ ਮਿਲੇ ਹਨ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਇੰਸਪੈਕਟਰ ਪੀ. ਐੱਨ. ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ 40 ਸਾਲਾ ਰਾਮਕਿਸ਼ਨ ਪਟੇਲ ਨੂੰ ਪੁਖ਼ਤਾ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਕਾਰ ਵਿਚੋਂ 65 ਨਕਲੀ ਨੋਟ ਜ਼ਬਤ ਕੀਤੇ ਹਨ।

ਪੁਲਸ ਮੁਤਾਬਕ 50 ਨੋਟ 200 ਰੁਪਏ ਦੇ ਹਨ, 13 ਨੋਟ 100 ਰੁਪਏ ਦੇ ਹਨ ਜਦਕਿ 2 ਨੋਟ 500 ਰੁਪਏ ਦੇ ਹਨ। ਪਟੇਲ ਮਹਿਸਾਗਰ ਜ਼ਿਲੇ ਦੀ ਲੁਨਾਵਾੜਾ ਤਾਲੁਕਾ ਦਾ ਰਹਿਣ ਵਾਲਾ ਹੈ। ਉਸ ਨੂੰ ਅੱਗੇ ਦੀ ਜਾਂਚ ਲਈ ਪੰਚਮਹਿਲ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਦੇ ਹਵਾਲੇ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਮੁਹਿੰਮ ਸਮੂਹ ਦੇ ਇੰਸਪੈਕਟਰ ਕੇ. ਪੀ. ਜਡੇਜਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਟੇਲ ਪੰਚਮਹਿਲ ਦੇ ਸ਼ਹਿਰਾ ਤਾਲੁਕਾ ਦੇ ਕਵੇਲੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਹਨ। ਉਸ ਨੇ ਇਹ ਨੋਟ ਲੁਨਾਵਾੜਾ ਦੇ ਮੁਕੇਸ਼ ਨਾਮ ਦੇ ਸ਼ਖਸ ਤੋਂ ਲਏ ਸਨ। ਉਸ ਦਾ ਇਰਾਦਾ ਇਨ੍ਹਾਂ ਨੋਟਾਂ ਨੂੰ ਚਲਾਉਣ ਦਾ ਸੀ।

Tanu

This news is Content Editor Tanu