ਨਕਲੀ ਦਵਾਈਆਂ ਦੀ ਫੈਕਟਰੀ ਦਾ ਪਰਦਾਫਾਸ਼, ਕਰੋੜਾਂ ਰੁਪਏ ਕਮਾ ਚੁਕਿਆ ਹੈ ਮਾਲਕ

03/17/2018 5:32:55 PM

ਨਵੀਂ ਦਿੱਲੀ— ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਨਕਲੀ ਦਵਾਈਆਂ ਦੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬਰਾਂਚ ਅਨੁਸਾਰ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਨਕਲੀ ਦਵਾਈ ਦੀ ਫੈਕਟਰੀ ਚੱਲ ਰਹੀ ਹੈ। ਪੁਲਸ ਨੇ ਵਿਜੇਂਦਰ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਅਸ਼ੋਕ ਕੁਮਾਰ ਇਸ ਨਕਲੀ ਫੈਕਟਰੀ ਦਾ ਮਾਲਕ ਹੈ। ਪੁਲਸ ਅਨੁਸਾਰ ਫੈਕਟਰੀ ਦਾ ਮਾਲਕ ਇਸ ਨਕਲੀ ਦਵਾਈ ਤੋਂ ਹੁਣ ਤੱਕ ਕਰੋੜਾਂ ਰੁਪਏ ਦੀ ਕਮਾਈ ਕਰ ਚੁੱਕਿਆ ਹੈ।
ਪੁਲਸ ਨੂੰ ਇਸ ਫੈਕਟਰੀ ਤੋਂ ਨਾਂ ਦੀ 80 ਹਜ਼ਾਰ ਨਕਲੀ ਟੈਬਲੇਟ ਅਤੇ ਇਕ ਲੱਖ ਤੋਂ ਵਧ ਕੈਪਸੂਲ ਮਿਲੇ ਹਨ। ਮਾਰਕੀਟ 'ਚ ਲੱਖਾਂ ਤੋਂ ਵਧ ਨਕਲੀ ਦਵਾਈ ਇਹ ਦੋਸ਼ੀ ਸਪਲਾਈ ਕਰ ਚੁਕੇ ਹਨ। ਫੈਕਟਰੀ ਤੋਂ ਨਕਲੀ ਦਵਾਈਆਂ ਨੂੰ ਜ਼ਬਤ ਕਰ ਲਿਆ ਗਿਆ ਹੈ।