ਸਮਾਜਵਾਦੀ ਪਾਰਟੀ ਆਗੂ ਆਜ਼ਮ ਖਾਨ, ਪਤਨੀ ਤੇ ਪੁੱਤਰ ਨੂੰ ਹੋਈ 7 ਸਾਲ ਦੀ ਜੇਲ੍ਹ, ਜਾਣੋ ਪੂਰਾ ਮਾਮਲਾ

10/18/2023 4:51:16 PM

ਰਾਮਪੁਰ- ਰਾਮਪੁਰ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ (ਸਪਾ) ਨੇਤਾ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤੰਜ਼ੀਨ ਫਾਤਿਮਾ ਅਤੇ ਪੁੱਤਰ ਅਬਦੁੱਲਾ ਆਜ਼ਮ ਨੂੰ ਫਰਜ਼ੀ ਜਨਮ ਸਰਟੀਫ਼ਿਕੇਟ ਦੇ 5 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਠਹਿਰਾਉਂਦੇ ਹੋਏ 7 ਸਾਲ ਦੀ ਸਜ਼ਾ ਸੁਣਾਈ। MP/MLA ਮੈਜਿਸਟ੍ਰੇਟ ਸ਼ੋਭਿਤ ਬੰਸਲ ਦੀ ਅਦਾਲਤ ਨੇ ਫਰਜ਼ੀ ਸਰਟੀਫ਼ਿਕੇਟ ਦੇ 2019 ਦੇ ਮਾਮਲੇ ਵਿਚ ਆਜ਼ਮ ਖਾਨ, ਤੰਜੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ ਦੋਸ਼ੀ ਠਹਿਰਾਇਆ ਅਤੇ 7 ਸਾਲ ਦੀ ਸਜ਼ਾ ਸੁਣਾਈ।  ਭਾਜਪਾ ਦੇ ਵਿਧਾਇਕ ਆਕਾਸ਼ ਸਕਸੈਨਾ ਨੇ 2019 'ਚ ਗੰਜ ਥਾਣੇ 'ਚ ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਆਜ਼ਮ ਖਾਨ ਪੁੱਤਰ ਅਬਦੁੱਲਾ ਆਜ਼ਮ 'ਤੇ ਦੋ ਜਨਮ ਸਰਟੀਫਿਕੇਟ ਹੋਣ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਤਾਜਿਨ ਫਾਤਿਮਾ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋੋ- ਬਜ਼ੁਰਗ ਨੇ ਕਾਂਗਰਸੀ ਆਗੂ ਦੇ ਪੈਰਾਂ 'ਚ ਰੱਖੀ ਪੱਗ, ਅੱਗਿਓਂ ਹੰਕਾਰੀ MLA ਨੇ ਮਾਰੇ ਠੁੱਡੇ,ਵੀਡੀਓ ਵਾਇਰਲ

ਸਕਸੈਨਾ ਨੇ ਕਿਹਾ ਕਿ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਲਿਜਾਇਆ ਗਿਆ ਅਤੇ ਅਦਾਲਤ ਤੋਂ ਹੀ ਜੇਲ੍ਹ ਭੇਜ ਦਿੱਤਾ ਜਾਵੇਗਾ। ਦਰਅਸਲ 3 ਜਨਵਰੀ 2019 ਨੂੰ ਰਾਮਪੁਰ ਦੇ ਗੰਜ ਪੁਲਸ ਥਾਣੇ 'ਚ ਭਾਜਪਾ ਪਾਰਟੀ ਦੇ ਵਿਧਾਇਕ ਆਕਾਸ਼ ਸਕਸੈਨਾ ਵਲੋਂ FIR ਦਰਜ ਕੀਤੀ ਗਈ। FIR 'ਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਪੁੱਤਰ ਦੇ ਦੋ ਫਰਜ਼ੀ ਸਰਟੀਫ਼ਿਕੇਟ ਪ੍ਰਾਪਤ ਕੀਤੇ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਵਿਚੋਂ ਇਕ ਜਨਮ ਸਰਟੀਫ਼ਿਕੇਟ ਲਖਨਊ ਤੋਂ ਅਤੇ ਦੂਜਾ ਰਾਮਪੁਰ ਤੋਂ ਪ੍ਰਾਪਤ ਕੀਤਾ ਸੀ।

ਇਹ ਵੀ ਪੜ੍ਹੋੋ-  ਧੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਕਰਵਾਇਆ ਵਿਆਹ, ਪਿਓ ਨੇ ਪੁੱਤਾਂ ਨਾਲ ਮਿਲ ਕੇ ਦੋਹਾਂ ਦਾ ਕੀਤਾ ਕਤਲ

ਦੋਸ਼ ਪੱਤਰ ਮੁਤਾਬਕ ਰਾਮਪੁਰ ਨਗਰ ਪਾਲਿਕਾ ਵਲੋਂ ਜਾਰੀ ਜਨਮ ਸਰਟੀਫ਼ਿਕੇਟ ਵਿਚ ਅਬਦੁੱਲਾ ਆਜ਼ਮ ਦੀ ਜਨਮ ਤਾਰੀਖ਼ 1 ਜਨਵਰੀ 1993 ਦੱਸੀ ਗਈ ਸੀ। ਦੂਜੇ ਸਰਟੀਫ਼ਿਕੇਟ ਮੁਤਾਬਕ ਉਨ੍ਹਾਂ ਦਾ ਜਨਮ 30 ਸਤੰਬਰ 1990 ਨੂੰ ਲਖਨਊ ਵਿਚ ਹੋਇਆ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਟਿਕਟ 'ਤੇ ਸਵਾਰ ਚੋਣ ਖੇਤਰ ਤੋਂ ਜਿੱਤਣ ਵਾਲੇ ਅਬਦੁੱਲਾ ਆਜ਼ਮ ਨੂੰ 2008 ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਬੀਤੀ ਫਰਵਰੀ 'ਚ ਮੁਰਦਾਬਾਦ ਦੀ ਇਕ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਦੋਸ਼ ਸਿੱਧੀ ਅਤੇ ਸਜ਼ਾ ਦੇ ਦੋ ਦਿਨ ਬਾਅਦ ਅਬਦੁੱਲਾ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਅਬਦੁੱਲਾ ਆਜ਼ਮ ਨੇ ਸਜ਼ਾ 'ਤੇ ਰੋਕ ਲਈ ਹਾਈ ਕੋਰਟ ਦਾ ਰੁਖ਼ ਕੀਤਾ, ਜਿੱਥੋਂ ਉਨ੍ਹਾਂ ਦੀ ਪਟੀਸ਼ਨ ਨਾ-ਮਨਜ਼ੂਰ ਕਰ ਦਿੱਤੀ ਗਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu