ਗੁਜਰਾਤ ’ਚ 40 ਲੱਖ ਰੁਪਏ ਦੀਆਂ ਨਕਲੀ ਐਂਟੀਬਾਇਓਟਿਕ ਤੇ ਗਰਭਪਾਤ ਦੀਆਂ ਦਵਾਈਆਂ ਜ਼ਬਤ

10/28/2023 2:01:16 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ 2 ਵੱਖ-ਵੱਖ ਥਾਵਾਂ ਤੋਂ ਲਗਭਗ 40 ਲੱਖ ਰੁਪਏ ਮੁੱਲ ਦੀਆਂ ਨਕਲੀ ਐਂਟੀਬਾਇਓਟਿਕ ਤੇ ਗਰਭਪਾਤ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਸਿਲਸਿਲੇ ਵਿਚ ਪੁੱਛਗਿੱਛ ਲਈ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ : SFJ ਕੈਨੇਡਾ 'ਚ ਮੁੜ ਰੈਫਰੰਡਮ ਦੀ ਕਰ ਰਿਹੈ ਤਿਆਰੀ, ਸਖ਼ਤ ਐਕਸ਼ਨ ਦੀ ਰੌਂਅ 'ਚ ਭਾਰਤ

ਗੁਜਰਾਤ ਫੂਡ ਐਂਡ ਡਰੱਗ ਕੰਟਰੋਲ ਐਡਮਿਨਿਸਟ੍ਰੇਸ਼ਨ (ਐੱਫ. ਡੀ. ਸੀ. ਏ.) ਕਮਿਸ਼ਨਰ ਐੱਚ. ਜੀ. ਕੋਸ਼ੀਆ ਦੇ ਇਕ ਬਿਆਨ ਮੁਤਾਬਕ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਐੱਫ. ਡੀ. ਸੀ. ਏ. ਦੇ ਅਧਿਕਾਰੀਆਂ ਨੇ ਹਿੰਮਤਨਗਰ ਦੇ ਗਿਰਧਰਨਗਰ ਇਲਾਕੇ ਵਿਚ ਦਵਾਈ ਦੀ ਇਕ ਦੁਕਾਨ ’ਤੇ ਛਾਪਾ ਮਾਰਿਆ ਅਤੇ ਭਾਰੀ ਮਾਤਰਾ ਵਿਚ ਨਕਲੀ ਐਂਟੀਬਾਇਓਟਿਕ ਦਵਾਈਆਂ ਜ਼ਬਤ ਕੀਤੀਆਂ। ਦਵਾਈਆਂ ’ਤੇ ਇਸ ਦੇ ਨਿਰਮਾਤਾ ਦਾ ਨਾਂ ‘ਮੇਗ ਲਾਈਫ ਸਾਇੰਸਿਜ਼, ਸਿਰਮੌਰ, ਹਿਮਾਚਲ ਪ੍ਰਦੇਸ਼’ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਐੱਫ. ਡੀ. ਸੀ. ਏ. ਦੀ ਟੀਮ ਨੇ ਹਿੰਮਤਨਗਰ ਟਾਊਨ ਹਾਲ ਨੇੜੇ ਇਕ ਘਰ ’ਤੇ ਛਾਪਾ ਮਾਰਿਆ ਅਤੇ 12.74 ਲੱਖ ਰੁਪਏ ਦੀਆਂ ਗਰਭਪਾਤ ਕਰਨ ਵਾਲੀਆਂ ਦਵਾਈਆਂ ਅਤੇ ਹੋਰ ਦਵਾਈਆਂ ਜ਼ਬਤ ਕੀਤੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha