ਆਗਰਾ-ਲਖਨਊ ਐਕਸਪ੍ਰੈਸ ਵੇਅ ''ਤੇ ਆਹਮਣੇ-ਸਾਹਮਣੇ ਵਾਹਨਾਂ ਦੀ ਹੋਈ ਟੱਕਰ, 2 ਦੀ ਮੌਤ

07/21/2017 4:00:16 PM

ਆਗਰਾ— ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਸ਼ੁੱਕਰਵਾਰ ਦੀ ਸਵੇਰ ਐਂਬੁਲੈਂਸ ਅਤੇ ਮੈਕਸ ਗੱਡੀ ਦੀ ਟੱਕਰ ਹੋ ਗਈ। ਭਿਆਨਕ ਟੱਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚ ਇਕ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਥਾਣਾ ਡੌਕੀ ਦੇ ਪਿੰਡ ਨੇਵਲੀ ਕਲਾਂ ਨੇੜੇ ਦੀ ਹੈ। ਐਂਬੁਲੈਂਸ 'ਚ ਲਾਸ਼ ਰੱਖੀ ਹੋਈ ਸੀ। ਇਹ ਵਾਹਨ ਲੁਧਿਆਣਾ ਤੋਂ ਗੋਰਖਪੁਰ ਜਾ ਰਿਹਾ ਸੀ ਜਦਕਿ ਸਾਹਮਣੇ ਆ ਰਿਹਾ ਮੈਕਸ ਵਾਹਨ ਮੁਰੈਨਾ ਵੱਲ ਜਾ ਰਿਹਾ ਸੀ। ਦੋਹਾਂ ਦੀ ਟੱਕਰ ਹੋਣ ਕਾਰਨ ਦੋਹੇਂ ਵਾਹਨ ਕੁਝ ਦੂਰੀ 'ਤੇ ਪਲਟ ਗਏ। ਟੱਕਰ ਕਾਰਨ ਇਸ 'ਚ ਸਵਾਰ ਲੋਕ ਆਵਾਜ਼ ਸੁਣ ਕੇ ਡਿੱਗਦੇ ਚਲੇ ਗਏ। ਇਸ ਦੌਰਾਨ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਇੱਕਠੇ ਹੋ ਗਏ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਬੁਰੀ ਤਰ੍ਹਾਂ ਜ਼ਖਮੀ ਇਕ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੇ ਨਾਮ ਹੁਣ ਤੱਕ ਪੁਲਸ ਪਤਾ ਨਹੀਂ ਲਗਾ ਸਕੀ ਹੈ। ਐਂਬੁਲੈਂਸ ਸਵਾਰ ਹਰਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਲੁਧਿਆਣਾ 'ਚ ਹੋ ਚੁੱਕੀ ਸੀ। ਉਹ ਲਾਸ਼ ਲੈ ਕੇ ਗੋਰਖਪੁਰ ਜਾ ਰਹੇ ਸਨ। ਸਾਮਹਣੇ ਤੋਂ ਮੈਕਸ ਵਾਹਨ ਆ ਗਿਆ। ਅਚਾਨਕ ਦੋਹੇਂ ਗੱਡੀਆਂ ਦੀ ਟੱਕਰ ਹੋ ਗਈ। ਕੁਝ ਵੀ ਸੋਚਣ ਦਾ ਮੌਕਾ ਨਹੀਂ ਮਿਲਿਆ।