ਵਿਚ ਸੜਕ ਪਿਆਰ ਦਾ ਇਜ਼ਹਾਰ ਕਰਨਾ ਪਿਆ ਭਾਰੀ, ਛੱਡਣਾ ਪਿਆ ਸ਼ਹਿਰ

03/18/2017 10:41:17 AM

ਭਿਵੰਡੀ— ਆਪਣੀ ਪ੍ਰੇਮਿਕਾ ਨੂੰ ਬਾਂਹਾਂ ''ਚ ਲੈ ਕੇ ਵਿਚ ਸੜਕ ਪਿਆਰ ਦਾ ਇਜ਼ਹਾਰ ਕਰਨਾ ਇਕ ਨੌਜਵਾਨ ਨੂੰ ਭਾਰੀ ਪੈ ਗਿਆ। ਉਸ ਦਾ ਇਹ ਇਜ਼ਹਾਰ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੁੰਦੇ ਹੀ ਸਥਾਨਕ ਕੱਟੜ ਲੋਕਾਂ ਅਤੇ ਸੰਗਠਨਾਂ ਨੇ ਲੜਕੀ ਅਤੇ ਲੜਕੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੜਕੇ ਨੇ ਵਾਇਰਲ ਵੀਡੀਓ ''ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਅਜਿਹਾ ਕਰਨ ਵਾਲੇ ਨੂੰ ਸਾਡੀ ਸੁਰੱਖਿਆ ਬਾਰੇ ਵੀ ਸੋਚਣਾ ਚਾਹੀਦਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਸੰਬੰਧ ''ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਮਹਾਰਾਸ਼ਟਰ ਦੇ ਭਿਵੰਡੀ ਜ਼ਿਲੇ ਦੀ ਹੈ। ਸੂਤਰਾਂ ਅਨੁਸਾਰ ਸ਼ਨੀਵਾਰ (11 ਮਾਰਚ) ਨੂੰ ਸਲੀਮ ਆਪਣੀ ਕੁਝ ਦੋਸਤਾਂ ਨਾਲ ਸ਼ਬਨਮ (ਬਦਲਿਆ ਹੋਇਆ ਨਾਂ) ਦੇ ਕਾਲਜ ਪੁੱਜਿਆ। ਸਾਹਮਣੇ ਸ਼ਬਨਮ ਨੂੰ ਆਉਂਦੇ ਦੇਖ ਸਲੀਮ ਨੇ ਕਾਰ ਰੋਕੀ ਅਤੇ ਹੱਥ ''ਚ ਗੁਲਾਬ ਦਾ ਫੁੱਲ ਲੈ ਕੇ ਸ਼ਬਨਮ ਵੱਲ ਵਧਿਆ। ਗੋਡਿਆਂ ਭਾਰ ਬੈਠ ਕੇ ਉਸ ਨੇ ਸ਼ਬਨਮ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜਿਸ ਨੂੰ ਸ਼ਬਨਮ ਨੇ ਸਵੀਕਾਰ ਕਰ ਲਿਆ। ਇਸ ਦੌਰਾਨ ਸਲੀਮ ਦੇ ਦੋਸਤ ਉਨ੍ਹਾਂ ਦੋਹਾਂ ਦੀ ਖੁਸ਼ੀ ਨੂੰ ਚੀਅਰ ਕਰ ਰਹੇ ਸਨ। ਉਹ ਸਾਰੇ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦੇ ਇਸ ਐਕਟ ਨੂੰ ਕੋਈ ਵੀਡੀਓ ''ਚ ਕੈਦ ਕਰ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਦਿੱਤਾ। ਇਸ ਦੇ ਵਾਇਰਲ ਹੁੰਦੇ ਹੀ ਸਲੀਮ ਅਤੇ ਸ਼ਬਨਮ ਨੂੰ ਕੱਟੜ ਧਾਰਮਿਕ ਸੰਗਠਨਾਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਨਾਲ ਹੀ ਵੀਡੀਓ ''ਚ ਦਿੱਸ ਰਹੇ ਇਨ੍ਹਾਂ ਦੋਹਾਂ ਦੋਸਤਾਂ ਨੂੰ ਵੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ  ਬਾਰੇ ਰਜਾ ਅਕੈਡਮੀ ਦੇ ਸੈਕ੍ਰੇਟਰੀ ਸ਼ਕੀਲ ਰਜਾ ਦਾ ਕਹਿਣਾ ਹੈ,''''ਅਸੀਂ ਸਿਰਫ ਇਸ ਜੋੜੇ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਾਂ। ਇਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।'''' ਦੂਜੇ ਪਾਸੇ ਪੀੜਤ ਲੜਕੀ ਦੀ ਮਾਤਾ ਦਾ ਕਹਿਣਾ ਹੈ,''''ਅਸੀਂ ਬਹੁਤ ਪਰੇਸ਼ਾਨ ਹਾਂ। ਸਾਡੀ ਬੇਟੀ ਇਸ ਘਟਨਾ ਤੋਂ ਇੰਨੀ ਦੁਖੀ ਹੈ ਕਿ ਛੇੜਛਾੜ ਨਾ ਰੁਕਣ ਦੀ ਸਥਿਤੀ ''ਚ ਕੁਦ ਨੂੰ ਖਤਮ ਕਰਨ ਦੀ ਗੱਲ ਕਹਿ ਰਹੀ ਹੈ।'''' ਡੀ.ਸੀ.ਪੀ. ਮਨੋਜ ਪਾਟਿਲ ਅਨੁਸਾਰ,''''ਪੀੜਤ ਲੜਕੀ ਦੇ ਪਰਿਵਾਰ ਵੱਲੋਂ ਸਾਨੂੰ ਸ਼ਿਕਾਇਤ ਮਿਲੀ ਹੈ। ਨੌਜਵਾਨ ਅਤੇ ਲੜਕੀ ਨੂੰ ਧਮਕੀ ਦੇਣ ਵਾਲੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਵੀਡੀਓ ਸ਼ੂਟ ਕਰਨ ਅਤੇ ਉਸ ਨੂੰ ਸੋਸ਼ਲ ਮੀਡੀਆ ''ਤੇ ਪਾਉਣ ਵਾਲਿਆਂ ਦੇ ਖਿਲਾਫ ਵੀ ਰਿਪੋਰਟ ਦਰਜ ਕੀਤੀ ਜਾਵੇਗੀ।''''

Disha

This news is News Editor Disha