ਦਿੱਲੀ ’ਚ ਇਜ਼ਰਾਇਲੀ ਦੂਤਘਰ ਨੇੜੇ ਧਮਾਕਾ

01/29/2021 6:07:50 PM

ਨਵੀਂ ਦਿੱਲੀ– ਦਿੱਲੀ ’ਚ ਇਜ਼ਰਾਇਲੀ ਦੂਤਘਰ ਦੇ ਨੇੜੇ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕੇ ਦੀ ਪੁਸ਼ਟੀ ਦਿੱਲੀ ਪੁਲਸ ਨੇ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਧਮਾਕੇ ਨਾਲ ਨੇੜੇ ਖੜੀਆਂ 4-5 ਕਾਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਫਿਲਹਾਲ ਧਮਾਕੇ ’ਚ ਕਿਸੇ ਦੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ। ਸਪੈਸ਼ਲ ਸੈੱਲ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਇਹ ਧਮਾਕਾ ਇਜ਼ਰਾਇਲੀ ਦੂਤਘਰ ਤੋਂ ਕਰੀਬ 150 ਮੀਟਰ ਦੀ ਦੂਰੀ ’ਤੇ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ। ਦੱਸ ਦੇਈਏ ਕਿ ਇਜ਼ਰਾਇਲ ਦਾ ਦੂਤਘਰ ਡਾ. ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਸਥਿਤ ਹੈ। 

 

Rakesh

This news is Content Editor Rakesh