ਇਨ੍ਹਾਂ ਦਾ ਸਭ ਕੁਝ ਸੜ ਕੇ ਹੋਇਆ ਸੁਆਹ, ਹੁਣ ਬਰਫੀਲੀਆਂ ਰਾਤਾਂ ਲੈ ਰਹੀਆਂ ਹਨ ਇਮਤਿਹਾਨ(ਵੀਡੀਓ)

01/16/2017 4:18:25 PM

ਰੋਹੜੂ— ਤਿਨਕਾ-ਤਿਨਕਾ ਜੋੜ ਕੇ ਜੋ ਘਰ ਬਣਾਇਆ, ਉਸ ਨੂੰ ਆਪਣੀ ਅੱਖਾਂ ਅੱਗੇ ਸੁਆਹ ਹੁੰਦੇ ਦੇਖਣਾ ਆਸਾਨ ਨਹੀਂ ਹੈ। ਇਹ ਅੱਥਰੂ ਉਹੀ ਦਰਦ ਬਿਆਨ ਕਰ ਰਹੇ ਹਨ। ਅੱਗ ਅਜਿਹੀ ਭੜਕੀ ਕਿ ਸਭ ਕੁਝ ਸੜ ਕੇ ਸੁਆਹ ਕਰ ਗਈ। ਬਰਫ ਨਾਲ ਢੱਕੇ ਪਹਾੜਾਂ ਦੇ ਦਰਮਿਆਨ ਵਸੇ ਬਨਵਾੜੀ ਪਿੰਡ ਦੇ 56 ਘਰ ਸੜ ਕੇ ਰਾਖ ਹੋ ਗਏ ਅਤੇ 216 ਲੋਕਾਂ ਦੇ ਸਾਹਮਣੇ ਜ਼ਿੰਦਗੀ ਪਹਾੜ ਬਣ ਕੇ ਖੜ੍ਹੀ ਹੈ। ਘਰ ਰਾਖ ਹੋ ਚੁੱਕਿਆ ਹੈ। ਹੁਣ ਸਰਦ ਰਾਤਾਂ ਇਮਤਿਹਾਨ ਲੈ ਰਹੀਆਂ ਹਨ।

ਪ੍ਰਭਾਵਿਤ ਪਰਿਵਾਰਾਂ ਨੂੰ ਜ਼ਾਰੀ ਕੀਤੀ 40-40 ਹਜ਼ਾਰ ਰੁਪਏ ਦੀ ਮਦਦ—
ਪ੍ਰਸ਼ਾਸਨ ਵੀ ਮਦਦ ਕਰ ਰਿਹਾ ਹੈ। ਕੁਝ ਲੋਕਾਂ ਦੇ ਰਹਿਣ ਦਾ ਪ੍ਰਬੰਧ ਸਥਾਨਕ ਸਕੂਲ ਦੀ ਇਮਾਰਤ ''ਚ ਕੀਤਾ ਗਿਆ ਹੈ। ਜੋ ਘਰ ਅੱਗ ਤੋਂ ਬਚ ਗਏ ਹਨ, ਉਥੇ ਵੀ ਮਨੁੱਖਤਾ ਦੇ ਨਾਤੇ ਆਪਣਿਆਂ ਦੀ ਮਦਦ ਕਰ ਰਹੇ ਹਨ। ਜਦੋਂ ਜ਼ਖਮ ਭਰਨਗੇ ਤਾਂ ਪ੍ਰਸ਼ਾਸਨ ਫਿਰ ਘਰ ਬਣਾਉਣ ''ਚ ਮਦਦ ਕਰੇਗਾ। ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 40-40 ਹਜ਼ਾਰ ਰੁਪਏ ਦੀ ਮਦਦ ਜ਼ਾਰੀ ਕੀਤੀ ਹੈ। ਇਸ ਤੋਂ ਇਲਾਵਾ ਗੈਸ ਦੇ ਸਿਲੰਡਰ ਅਤੇ ਸਟੋਵ ਦੇ ਇਲਾਵਾ ਰਾਸ਼ਨ, ਕੰਬਲ ਅਤੇ ਬਰਤਨਾਂ ਸਮੇਤ ਜ਼ਰੂਰੀ ਚੀਜ਼ਾਂ ਵੀ ਮੁੱਹਈਆਂ ਕਰਵਾਈਆਂ ਜਾਣਗੀਆਂ। ਰੋਹੜੂ ਦੇ ਬਨਵਾੜੀ ਪਿੰਡ ''ਚ ਲੱਗੀ ਇਸ ਅੱਗ ''ਚ 10 ਭੇਡਾਂ ਬਕਰੀਆਂ ਅਤੇ 4 ਗਾਂਵਾਂ ਸੜ ਕੇ ਮਰ ਗਈਆਂ ਹਨ।