45 ਸਾਲ ਤੋਂ ਉੱਪਰ ਦੇ ਲੋਕ ਅੱਜ ਤੋਂ ਲਗਵਾ ਸਕਣਗੇ ‘ਕੋਰੋਨਾ ਵੈਕਸੀਨ’

04/01/2021 11:40:41 AM

ਨਵੀਂ ਦਿੱਲੀ— ਦੇਸ਼ ਵਿਚ 1 ਅਪ੍ਰੈਲ 2021 ਯਾਨੀ ਕਿ ਅੱਜ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਕੋਰੋਨਾ ਵਾਇਰਸ ਨੂੰ ਹਰਾਉਣ ਲਈ ਟੀਕਾਕਰਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕੋਰੋਨਾ ਟੀਕਾ ਲਗਵਾਉਣ ਲਈ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਮੈਡੀਕਲ ਸਰਟੀਫ਼ਿਕੇਟ ਵਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਇਆ ਹੈ, ਤਾਂ ਕਿ ਇਸ ਮਹਾਮਾਰੀ ’ਤੇ ਨੱਥ ਪਾਈ ਜਾ ਸਕੇ। ਇਸ ਲਈ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮੀਖਿਆ ਬੈਠਕ ਵੀ ਕੀਤੀ। 

ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਕੇਸਾਂ ਦੀ ਤੇਜ਼ ਹੋਈ ਰਫ਼ਤਾਰ, 24 ਘੰਟਿਆਂ ’ਚ 459 ਮੌਤਾਂ

ਜੇਕਰ ਤੁਸੀਂ ਸਰਕਾਰੀ ਹਸਪਤਾਲ ਵਿਚ ਟੀਕਾ ਲਗਵਾ ਰਹੇ ਹੋ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਪ੍ਰਾਈਵੇਟ ਹਸਪਤਾਲਾਂ ਵਿਚ 250 ਰੁਪਏ ਦਾ ਟੀਕਾ ਲਾਇਆ ਜਾਵੇਗਾ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਭਾਰਤ ਵਿਚ ਅਜੇ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਮੀ ਦੋ ਟੀਕੇ ਲਾਏ ਜਾ ਰਹੇ ਹਨ। ਡਾਕਟਰ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਟੀਕੇ ਦੀ ਦੂਜੀ ਖ਼ੁਰਾਕ ਕਦੋਂ ਮਿਲੇਗੀ। ਪਹਿਲਾਂ ਕੋਰੋਨਾ ਦੀ ਦੂਜੀ ਖ਼ੁਰਾਕ 28 ਦਿਨਾਂ ਬਾਅਦ ਲੱਗਦੀ ਸੀ, ਜਿਸ ਨੂੰ ਵਧਾ ਕੇ 4 ਤੋਂ 8 ਹਫ਼ਤੇ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨੂੰ ਲੈ ਕੇ ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ

ਦੱਸਣਯੋਗ ਹੈ ਕਿ ਕੋਰੋਨਾ ਟੀਕਾਕਰਨ 16 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ। ਟੀਕਾਕਰਨ ਦੇ ਪਹਿਲੇ ਪੜਾਅ ਵਿਚ ਸਿਹਤ ਕਾਮਿਆਂ, ਸਫ਼ਾਈ ਕਾਮਿਆਂ ਅਤੇ ਮੋਹਰੀ ਮੋਰਚੇ ’ਤੇ ਡਟੇ ਕਾਮਿਆਂ ਨੂੰ ਟੀਕਾ ਲਾਇਆ ਗਿਆ। ਦੂਜੇ ਪੜਾਅ ਵਿਚ ਆਮ ਲੋਕਾਂ ਨੂੰ ਟੀਕਾ ਲਾਇਆ ਗਿਆ, ਜਿਸ ’ਚ 45 ਸਾਲ ਦੀ ਉਮਰ ਦੇ ਲੋਕ (ਜੋ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ) ਹਨ, ਉਨ੍ਹਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ। ਇਸ ਤੋਂ ਇਲਾਵਾ 60 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ। 

ਇਹ ਵੀ ਪੜ੍ਹੋ: ਤੁਹਾਡੇ ਘਰ ਨੇੜੇ ਕਿੱਥੇ-ਕਿੱਥੇ ਲੱਗ ਰਿਹੈ ਕੋਰੋਨਾ ਦਾ ਟੀਕਾ, ਇੰਝ ਲਗਾ ਸਕਦੇ ਹੋ ਪਤਾ

ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਸਥਿਤੀ ਹੋਰ ਬਦਤਰ ਹੁੰਦੀ ਜਾ ਰਹੀ ਹੈ। ਸਿਹਤ ਮੰਤਰਾਲਾ ਦਾ ਮੰਨਣਾ ਹੈ ਕਿ ਕੋਰੋਨਾ ਦੇ ਮੁੜ ਵਧ ਰਹੇ ਕੇਸਾਂ ਕਾਰਨ ਟੀਕਾਕਰਨ ਨੂੰ ਵਧਾਉਣਾ ਬੇਹੱਦ ਜ਼ੂਰਰੀ ਹੈ। ਇਸ ਲਈ ਸਰਕਾਰ ਟੀਕਾਕਰਨ ਦਾ ਤੀਜਾ ਪੜਾਅ ਵੀ ਮਹਿਜ ਇਕ ਮਹੀਨੇ ਦੇ ਅੰਤਰ ’ਤੇ ਸ਼ੁਰੂ ਕਰ ਰਹੀ ਹੈ।  ਕੋਰੋਨਾ ਦਾ ਨਵੇਂ ਰੂਪ ’ਚ ਹੁਣ ਖੰਘ ਜਾਂ ਬੁਖਾਰ ਦੇ ਲੱਛਣ ਨਹੀਂ ਦਿੱਸਦੇ ਹਨ। ਮਰੀਜ਼ ਨੂੰ ਜੋੜਾ ’ਚ ਦਰਦ, ਸਰੀਰਕ ਕਮਜ਼ੋਰੀ ਅਤੇ ਭੁੱਖ ਨਾ ਲੱਗਣ ਅਤੇ ਨਮੋਨੀਆ ਦੀ ਸ਼ਿਕਾਇਤ ਹੁੰਦੀ ਹੈ। ਜ਼ਰੂਰੀ ਹੈ ਕਿ ਮਾਸਕ ਪਹਿਨ ਕੇ ਰੱਖੋ, ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। ਆਪਣੇ ਹੱਥਾਂ ਨੂੰ ਸਾਫ਼ ਰੱਖੋ ਅਤੇ ਆਲੇ-ਦੁਆਲੇ ਸਫ਼ਾਈ ਬੇਹੱਦ ਲਾਜ਼ਮੀ ਹੈ।

 

Tanu

This news is Content Editor Tanu