''ਆਪ'' ਨੇਤਾ ਨਰੇਸ਼ ਯਾਦਵ ਦੀ ਵਧੀ ਪਰੇਸ਼ਾਨੀ, ਇਕ ਅਗਸਤ ਤੱਕ ਲਈ ਨਿਆਇਕ ਹਿਰਾਸਤ ''ਚ ਭੇਜਿਆ ਗਿਆ (ਵੀਡੀਓ)

07/27/2016 6:58:27 AM

ਨਵੀਂ ਦਿੱਲੀ— ''ਆਪ'' ਨੇਤਾ ਨਰੇਸ਼ ਯਾਦਵ ''ਤੇ ਪੰਜਾਬ ''ਚ ਫਿਰਕੂ ਮਾਹੌਲ ਵਿਗਾੜਨ ਦਾ ਦੋਸ਼ ਲਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। 2 ਦਿਨਾਂ ਦੀ ਨਿਆਇਕ ਹਿਰਾਸਤ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਅਗਸਤ ਤੱਕ ਦੀ ਇਹ ਹਿਰਾਸਤ ਵਧਾ ਦਿੱਤੀ ਗਈ ਹੈ। 
ਕੋਰਟ ਨੇ ਨਰੇਸ਼ ਨੂੰ ਇਕ ਅਗਸਤ ਤੱਕ ਲਈ ਨਿਆਇਕ ਹਿਰਾਸਤ ''ਚ ਭੇਜ ਦਿੱਤਾ ਹੈ। ਉਨ੍ਹਾਂ ''ਤੇ ਦੰਗਾ ਭੜਕਾਉਣ ਲਈ ਸ਼ਾਜਿਸ਼ ਰਚਣ ਦਾ ਦੋਸ਼ ਲੱਗਾ ਹੈ, ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਸ ਨੇ ਨਰੇਸ਼ ਯਾਦਵ ਦੇ ਘਰ ''ਤੇ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਨੇ 2 ਦਿਨਾਂ ਦੀ ਹਿਰਾਸਤ ''ਚ ਭੇਜਿਆ ਸੀ ਪਰ ਹੁਣ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ। ਉੱਥੇ ਹੀ ਨਰੇਸ਼ ਦੇ ਪੱਖ ''ਚ ਮੰਗਲਵਾਰ ਨੂੰ ਦਿੱਲੀ ਦੇ ਦਵਾਰਕਾ ਕੋਰਟ ਦੇ ਵਕੀਲਾਂ ਨੇ ਹੜਤਾਲ ਕੀਤੀ ਸੀ ਅਤੇ ਪੰਜਾਬ ਕੋਰਟ ਤੋਂ ਵੀ ਉਨ੍ਹਾਂ ਦੀ ਹੜਤਾਲ ''ਚ ਸਹਿਯੋਗ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਨਰੇਸ਼ ਦੀ ਹਿਰਾਸਤ ਵਧਣ ਨਾਲ ''ਆਪ'' ਨੂੰ ਝਟਕਾ ਲੱਗਾ ਹੈ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦਾ ਇਸ ''ਤੇ ਅਸਰ ਵੀ ਪੈ ਸਕਦਾ ਹੈ।

Disha

This news is News Editor Disha