ਇੰਜੀਨੀਅਰ ਨੇ ਫੇਸਬੁੱਕ 'ਤੇ ਲਿਖਿਆ- 'ਆਓ ਹੱਥ ਮਿਲਾਉਂਦੇ ਹਾਂ, ਬਾਹਰ ਜਾਂਦੇ ਹਾਂ', ਗਵਾਈ ਨੌਕਰੀ

03/28/2020 12:15:32 PM

ਬੈਂਗਲੁਰੂ (ਭਾਸ਼ਾ)— ਇੰਫੋਸਿਸ ਦੇ ਉਸ ਸਾਫਟਵੇਅਰ ਇੰਜੀਨੀਅਰ ਨੂੰ ਕੰਪਨੀ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਹੈ, ਜਿਸ ਨੇ ਕੋਰੋਨਾ ਵਾਇਰਸ ਫੈਲਾਉਣ ਲਈ ਲੋਕਾਂ ਨੂੰ ਜਨਤਕ ਥਾਵਾਂ 'ਤੇ ਛਿੱਕਣ ਨੂੰ ਕਿਹਾ ਸੀ। ਤਕਨੀਕੀ ਖੇਤਰ ਦੀ ਦਿੱਗਜ਼ ਕੰਪਨੀ ਨੂੰ ਸ਼ੁਰੂ 'ਚ ਲੱਗਾ ਕਿ ਵਿਅਕਤੀ ਉਸ ਦੀ ਕੰਪਨੀ ਦਾ ਨਹੀਂ ਹੈ ਪਰ ਬਾਅਦ 'ਚ ਕੰਪਨੀ ਨੇ ਪੁਸ਼ਟੀ ਕੀਤੀ ਕਿ ਮੁਜੀਬ ਮੁਹੰਮਦ ਉਸ ਦਾ ਕਰਮਚਾਰੀ ਸੀ। ਨਾਲ ਹੀ ਇਸ ਨੇ ਕਿਹਾ ਕਿ ਉਸ ਨੂੰ ਕੰਪਨੀ 'ਚੋਂ ਕੱਢ ਦਿੱਤਾ ਗਿਆ ਹੈ। ਮੁੰਹਮਦ ਨੇ ਫੇਸਬੁੱਕ 'ਤੇ ਲਿਖਿਆ ਸੀ, ''ਚਲੋ ਹੱਥ ਮਿਲਾਉਂਦੇ ਹਾਂ, ਬਾਹਰ ਜਾਂਦੇ ਹਾਂ ਅਤੇ ਖੁੱਲ੍ਹੇ 'ਚ ਛਿੱਕਦੇ ਹਾਂ। ਵਾਇਰਸ ਫਲਾਉਂਦੇ ਹਾਂ।'' ਉਸ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਕੰਪਨੀ ਨੇ ਸ਼ੁੱਕਰਵਾਰ ਦੇਰ ਰਾਤ ਟਵੀਟ ਕੀਤਾ, ''ਇੰਫੋਸਿਸ ਨੇ ਉਸ ਦੇ ਇਕ ਕਰਮਚਾਰੀ ਵਲੋਂ ਸੋਸ਼ਲ ਮੀਡੀਆ 'ਤੇ ਲਿਖੇ ਗਏ ਪੋਸਟ 'ਤੇ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਸਾਨੂੰ ਯਕੀਨੀ ਹੈ ਕਿ ਇਹ ਗਲਤ ਪਹਿਚਾਣ ਦਾ ਮਾਮਲਾ ਨਹੀਂ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀ ਵਲੋਂ ਸੋਸ਼ਲ ਮੀਡੀਆ 'ਤੇ ਲਿਖੀ ਗਈ ਪੋਸਟ ਇੰਫੋਸਿਸ ਚੋਣ ਜ਼ਾਬਤਾ ਅਤੇ ਉਸ ਦੀ ਜ਼ਿੰਮੇਦਾਰ ਸਮਾਜਿਕ ਸਾਂਝੇਦਾਰੀ ਦੀ ਵਚਨਬੱਧਤਾ ਵਿਰੁੱਧ ਹੈ। ਇੰਫੋਸਿਸ ਦੀ ਨੀਤੀ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਹੈ। ਅਸੀਂ ਕਰਮਚਾਰੀ ਦੀ ਇਸ ਕੋਝੀ ਹਰਕਤ ਕਾਰਨ ਉਸ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ।

 

Tanu

This news is Content Editor Tanu