ਐਨਕਾਊਂਟਰ ਦਾ ਡਰ? ਦੋ ਇਨਾਮੀ ਬਦਮਾਸ਼ਾਂ ਨੇ ਕੀਤਾ ਸਰੰਡਰ

03/18/2018 1:52:03 PM

ਨੋਇਡਾ— ਸ਼ਾਮਲੀ ਪੁਲਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਭਾਜਪਾ ਕਾਰਜਕਰਤਾ ਸ਼ਿਵ ਕੁਮਾਰ ਯਾਦਵ ਦੀ ਹੱਤਿਆ ਮਾਮਲੇ 'ਚ ਦੋ ਗੈਂਗਸਟਰਜ਼ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਸੂਤਰਾਂ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਐਨਕਾਉਂਟਰ ਦੇ ਡਰ ਨਾਲ ਖੁਦ ਹੀ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਇਹ ਵੀ ਦੋਸ਼ ਹੈ ਕਿ ਨੋਇਡਾ ਦੇ ਸੀਨੀਅਰ ਪੁਲਸ ਵਾਲਿਆਂ ਨੇ ਅਨਿਲ ਭਾਟੀ ਅਤੇ ਸਹਿਦੇਨ ਭਾਟੀ ਨੂੰ ਜਿੰਦਾ ਛੱਡਣ ਲਈ ਰਿਸ਼ਵਤ ਲਈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਕੋਤਵਾਲੀ ਪੁਲਸ ਦੇ ਰੂਟੀਨ ਚੈੱਕ ਦੌਰਾਨ ਇਨ੍ਹਾਂ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਇਕ ਦਿਨ ਪਹਿਲਾਂ ਹੀ ਅਨਿਲ, ਸਹਿਦੇਵਾ ਅਤੇ ਸ਼ੇਰੂ ਭਾਟੀ ਨੂੰ ਫੜਨ ਲਈ 50000 ਦੇ ਇਨਾਮ ਦੀ ਘੋਸ਼ਣਾ ਕੀਤੀ ਸੀ। ਇਹ ਸਾਰੇ ਸੁੰਦਰ ਭਾਟੀ ਗੈਂਗ ਦੇ ਮੈਂਬਰ ਹਨ। ਇਕ ਪਾਸੇ ਯੂ.ਪੀ. 'ਚ ਬਦਮਾਸ਼ਾਂ ਦੇ ਐਨਕਾਊਂਟਰ ਦੀ ਅਲੋਚਨਾ ਕੀਤੀ ਜਾ ਰਹੀ ਹੈ। ਵਿਰੋਧੀ ਦਲਾਂ ਨੇ ਇਸ ਰਾਜ 'ਚ ਮਾਨਵਧਿਕਾਰਾਂ ਦਾ ਹਨਨ ਦੱਸਿਆ ਹੈ। ਦੋਸ਼ ਹੈ ਕਿ ਕਈ ਫਰਜ਼ੀ ਐਨਕਾਉਂਟਰਜ਼ ਕੀਤੇ ਗਏ ਹਨ। ਇਹ ਵੀ ਕਿਹਾ ਹੈ ਕਿ ਅਪਰਾਧੀਆਂ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ।
16 ਨਵੰਬਰ ਨੂੰ ਭਾਜਪਾ ਕਾਰਜਕਰਤਾ ਯਾਦਵ ਅਤੇ ਵੀ ਗਾਰਡਜ਼ ਬਲੀ ਨਾਥ ਅਤੇ ਰੇਸਵਾਲ ਦੀ ਹੱਤਿਆ 9 ਲੋਕਾਂ ਦੇ ਸਮੂਹ ਨੇ ਗੋਲੀ ਮਾਰ ਕੇ ਕੀਤੀ ਸੀ। ਤਿੰਨਾਂ ਪੀੜਤਾਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਾਅਦ 'ਚ ਯਾਦਵ ਅਤੇ ਨਾਥ ਦੀ ਮੌਤ ਹੋ ਗਈ। ਜੀ.ਟੀ.ਬੀ. ਹਸਪਤਾਲ 'ਚ ਇਕ ਦਿਨ ਬਾਅਦ ਹੀ ਰੇਸਪਾਲ ਦੀ ਵੀ ਮੌਤ ਹੋ ਗਈ ਸੀ।