ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ

06/30/2023 7:08:59 PM

ਪਟਨਾ (ਭਾਸ਼ਾ) : ਬਿਹਾਰ ਦੇ ਸਿਖਿਆ ਵਿਭਾਗ ਨੇ ਮੁਲਾਜ਼ਮਾਂ ਨੂੰ ਦਫ਼ਤਰ ’ਚ ਜੀਂਸ ਤੇ ਟੀ-ਸ਼ਰਟ ਵਰਗੇ ਕੈਜ਼ੂਅਲ ਕੱਪੜੇ ਨਾ ਪਾਉਣ ਦਾ ਨਿਰਦੇਸ਼ ਦਿੱਤਾ। ਸਿਖਿਆ ਵਿਭਾਗ ਦੇ ਡਾਇਰੈਕਟਰ (ਪ੍ਰਸ਼ਾਸਨ) ਨੇ ਬੁੱਧਵਾਰ ਨੂੰ ਜਾਰੀ ਇਕ ਹੁਕਮ ’ਚ ਮੁਲਾਜ਼ਮਾਂ ਦੇ ਟੀ-ਸ਼ਰਟ ਅਤੇ ਜੀਂਸ ਪਾ ਕੇ ਦਫ਼ਤਰਾਂ ’ਚ ਆਉਣ ’ਤੇ ਇਤਰਾਜ਼ ਜਤਾਇਆ। 

ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਪੁਲਸ ਦੀ ਹਿਰਾਸਤ ’ਚੋਂ ਫ਼ਰਾਰ ਹੋਏ 3 ਅਪਰਾਧੀ, ਖੇਤ ’ਚ ਖੜ੍ਹੀ ਮੱਕੀ ’ਚੋਂ ਭਾਲ ਕਰ ਰਹੀ ਪੁਲਸ ਤੇ ਐੱਸ. ਟੀ. ਐੱਫ.

ਹੁਕਮ ’ਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਅਜਿਹੇ ਕੱਪੜੇ ਪਾ ਕੇ ਦਫ਼ਤਰ ਆ ਰਹੇ ਹਨ, ਜੋ ਦਫ਼ਤਰੀ ਸੰਸਕ੍ਰਿਤੀ ਦੇ ਵਿਰੁੱਧ ਹਨ। ਦਫ਼ਤਰ ’ਚ ਅਧਿਕਾਰੀਆਂ ਜਾਂ ਹੋਰ ਮੁਲਾਜ਼ਮਾਂ ਦਾ ਕੈਜ਼ੂਅਲ ਕੱਪੜੇ ਪਾਉਣਾ ਦਫ਼ਤਰ ਦੇ ਕੰਮਕਾਜ ਦੀ ਸੰਸਕ੍ਰਿਤੀ ਦੇ ਵਿਰੁੱਧ ਹੈ। ਹੁਕਮ ’ਚ ਅੱਗੇ ਕਿਹਾ ਗਿਆ,‘ਇਸ ਲਈ ਸਾਰੇ ਅਧਿਕਾਰੀ ਤੇ ਮੁਲਾਜ਼ਮ ਸਿਖਿਆ ਵਿਭਾਗ ਦੇ ਦਫ਼ਤਰਾਂ ’ਚ ਫਾਰਮਲ ਕੱਪੜੇ ਪਾ ਕੇ ਆਉਣ।’ ਇਸ ਹੁਕਮ ’ਤੇ ਬਿਹਾਰ ਦੇ ਸਿਖਿਆ ਮੰਤਰੀ ਚੰਦਰਸ਼ੇਖਰ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)

ਨੋਟ : ਬਿਹਾਰ ਦੇ ਸਿੱਖਿਆ ਮਹਿਕਮੇ ਦਾ ਇਹ ਨਿਰਦੇਸ਼ ਸਹੀ ਜਾਂ ਗ਼ਲਤ? ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal