ਰੇਵਾੜੀ ਜਾ ਰਹੇ CM ਖੱਟੜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

06/13/2019 1:39:37 PM

ਚੰਡੀਗੜ੍ਹ—ਧੰਨਵਾਦ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਹੈਲੀਕਾਪਟਰ ਦੀ ਬੁੱਧਵਾਰ ਸ਼ਾਮ ਨੂੰ ਐਮਰਜੈਂਸੀ ਲੈਂਡਿੰਗ ਹੋਈ। ਸ਼ਾਮ ਨੂੰ ਮੌਸਮ 'ਚ ਬਦਲਾਅ ਦੇ ਚੱਲਦਿਆਂ ਧੂੜ ਭਰੇ ਤੂਫਾਨ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਦਾ ਰਸਤਾ ਰੋਕ ਲਿਆ। ਇਸ ਦੇ ਕਾਰਨ ਪਾਇਲਟ ਨੂੰ ਰੋਹਤਕ 'ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮੁੱਖ ਮੰਤਰੀ ਦੇ ਸ਼ਹਿਰ 'ਚ ਹੋਣ ਦੀ ਜਾਣਕਾਰੀ ਤੋਂ ਪ੍ਰਸ਼ਾਸ਼ਨ ਅਮਲੇ 'ਚ ਹਫੜਾ-ਦਫੜੀ ਮੱਚ ਗਈ।

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਸ਼ਾਮ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਤੋਂ ਰੇਵਾੜੀ ਜਾ ਰਹੇ ਸੀ। ਰਸਤੇ 'ਚ ਮੌਸਮ ਖਰਾਬ ਹੋਣ ਕਾਰਨ ਪਾਇਲਟ ਨੇ ਰੋਹਤਕ ਦੇ ਬਾਬਾ ਮਸਤਨਾਥ ਯੂਨੀਵਰਸਿਟੀ 'ਚ ਹੀ ਐਮਰਜੈਂਸੀ ਲੈਂਡਿੰਗ ਕੀਤੀ। ਸੀ. ਐੱਮ. ਦੇ ਆਉਣ ਦੀ ਜਾਣਕਾਰੀ ਮਿਲਦੇ ਹੀ ਡੀ. ਸੀ ਆਰ. ਐੱਸ. ਵਰਮਾ, ਐੱਸ. ਪੀ. ਜਸ਼ਨਦੀਪ ਸਿੰਘ ਰੰਧਾਵਾ ਸਮੇਤ ਪੂਰਾ ਸੁਰੱਖਿਆ ਵਿਭਾਗ ਅਲਰਟ ਹੋ ਗਿਆ।

ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਮੰਤਰੀ ਦਾ ਸਵਾਗਤ ਕਰਨ ਮਸਤਨਾਥ ਯੂਨੀਵਰਸਿਟੀ ਪਹੁੰਚੇ। ਇੱਥੋ ਮੁੱਖ ਮੰਤਰੀ ਐੱਮ. ਡੀ. ਯੂ ਪਹੁੰਚੇ। ਐੱਮ. ਡੀ. ਯੂ 'ਚ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਪ੍ਰੋਗਰਾਮ ਸਥਾਨ ਦਾ ਦੌਰਾ ਕੀਤਾ। ਇੱਥੇ ਐੱਮ. ਡੀ. ਯੂ ਦੇ ਅਧਿਕਾਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਖੇਡ ਵਿਭਾਗ ਵੱਲੋਂ ਦਿੱਲੀ ਬਾਈਪਾਸ ਤੋਂ ਝੱਜਰ ਰੋਡ ਸਥਿਤ ਯੂਨੀਵਰਸਿਟੀ ਦੀ ਖਾਲੀ ਜ਼ਮੀਨ 'ਤੇ ਆਯੋਜਿਤ ਕਰਨ ਨੂੰ ਲੈ ਕੇ ਚਰਚਾ ਕੀਤੀ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹਨ। ਇਸ ਦੇ ਚੱਲਦਿਆਂ ਸੁਰੱਖਿਆ ਦੇ ਮਿਆਰ ਨੂੰ ਧਿਆਨ 'ਚ ਰੱਖਦੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਪਹੁੰਚਣ ਵਾਲੇ ਲੋਕਾਂ ਦੇ ਬੈਠਣ ਅਤੇ ਹੋਰ ਤਿਆਰੀਆਂ ਨੂੰ ਲੈ ਕੇ ਖਾਸ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਸੀ. ਐੱਮ. ਸਰਕਿਟ ਹਾਊਸ ਪਹੁੰਚੇ। ਇੱਥੇ ਰਾਤ ਰੁਕੇ ਅਤੇ ਵੀਰਵਾਰ ਸਵੇਰੇ ਦਿੱਲੀ ਲਈ ਰਾਵਾਨਾ ਹੋਣਗੇ।

Iqbalkaur

This news is Content Editor Iqbalkaur