ਬਿਜਲੀ ਵਿਭਾਗ ਨੇ ਸਕੂਲ ਨੂੰ ਭੇਜਿਆ 6 ਅਰਬ ਰੁਪਏ ਤੋਂ ਵਧ ਦਾ ਬਿੱਲ

09/05/2019 6:02:53 PM

ਉੱਤਰ ਪ੍ਰਦੇਸ਼— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਕੂਲ ਨੂੰ 6 ਅਰਬ ਰੁਪਏ ਤੋਂ ਵਧ ਦਾ ਬਿਜਲੀ ਬਿੱਲ ਭੇਜ ਦਿੱਤਾ ਗਿਆ। ਦਰਅਸਲ ਵਾਰਾਣਸੀ ਦੇ ਵਿਨਾਇਕਾ ਇਲਾਕੇ 'ਚ ਇਕ ਨਿੱਜੀ ਸਕੂਲ ਕੋਲ ਕਰੀਬ 6 ਅਰਬ 18 ਕਰੋੜ 51 ਲੱਖ ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਬਿਜਲੀ ਬਿੱਲ ਦੀ ਇੰਨੀ ਮੋਟੀ ਰਕਮ ਦੇਖ ਕੇ ਸਕੂਲ ਪ੍ਰਬੰਧਕ ਹੈਰਾਨ ਹਨ। ਸਕੂਲ ਪ੍ਰਬੰਧਕ ਯੋਗੇਂਦਰ ਮਿਸ਼ਰਾ ਅਨੁਸਾਰ ਤਾਂ ਉਨ੍ਹਾਂ ਨੇ ਪਿਛਲਾ ਸਾਰਾ ਬਿਜਲੀ ਦਾ ਬਿੱਲ ਜਮ੍ਹਾ ਕਰ ਦਿੱਤਾ ਸੀ, ਇਸ ਤੋਂ ਬਾਅਦ ਇੰਨਾ ਬਿੱਲ ਆਉਣਾ ਹੈਰਾਨੀ ਦੀ ਗੱਲ ਹੈ। ਯੋਗੇਂਦਰ ਮਿਸ਼ਰਾ ਦਾ ਕਹਿਣਾ ਹੈ ਕਿ ਇਸ ਬਿਜਲੀ ਬਿੱਲ ਦੀ ਸ਼ਿਕਾਇਤ ਉਨ੍ਹਾਂ ਨੇ ਪੂਰਵਾਂਚਲ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਡਾਇਰੈਕਟਰ ਦੇ ਦਫ਼ਤਰ 'ਚ ਕੀਤੀ ਸੀ। ਸਕੂਲ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਫਟਵੇਅਰ ਦੀ ਗੜਬੜੀ ਦੱਸ ਕੇ ਵਾਪਸ ਭੇਜ ਦਿੱਤਾ ਗਿਆ।

ਸੱਤਾ ਰਿਹਾ ਬਿਜਲੀ ਕੁਨੈਕਸ਼ਨ ਕੱਟਣ ਦਾ ਡਰ
ਯੋਗੇਂਦਰ ਮਿਸ਼ਰਾ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਦਾ ਚੱਕਰ ਲੱਗਾ ਰਹੇ ਹਨ ਪਰ ਉਨ੍ਹਾਂ ਨੂੰ ਭਰੋਸੇ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਇਸ ਬਿਜਲੀ ਬਿੱਲ ਨੂੰ ਜਮ੍ਹਾ ਨਾ ਕਰਨ ਦੀ ਸਥਿਤੀ 'ਚ ਕੁਨੈਕਸ਼ਨ ਕੱਟੇ ਜਾਣ ਦੀ ਤਾਰੀਕ 7 ਸਤੰਬਰ ਦੀ ਹੈ, ਅਜਿਹੇ 'ਚ ਜਿਵੇਂ-ਜਿਵੇਂ ਤਾਰੀਕ ਨੇੜੇ ਆ ਰਹੀ ਹੈ, ਸਕੂਲ ਪ੍ਰਬੰਧਕ ਦੀ ਚਿੰਤਾ ਵਧਦੀ ਜਾ ਰਹੀ ਹੈ। ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਕੱਟਣ ਦਾ ਡਰ ਸੱਤਾ ਰਿਹਾ ਹੈ।

ਨਵਾਂ ਬਿੱਲ ਦਿੱਤਾ ਜਾਵੇਗਾ
ਉੱਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਨੂੰ ਤਕਨੀਕੀ ਕਾਰਨਾਂ ਦਾ ਨਤੀਜਾ ਦੱਸ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਇੱਥੇ ਜ਼ਿਆਦਾ ਬਿੱਲ ਆਇਆ ਹੈ। ਉਨ੍ਹਾਂ  ਉਪਭੋਗਤਾਵਾਂ ਦੇ ਇੱਥੇ ਸੋਲਰ ਪੈਨਲ ਵੀ ਲੱਗਾ ਹੋਇਆ ਹੈ, ਉੱਥੇ ਨੈੱਟ ਮੀਟਰ ਨਾਂ ਦਾ ਮੀਟਰ ਲੱਗਾ ਹੁੰਦਾ। ਜਿਸ ਰੀਡਿੰਗ ਮਸ਼ੀਨ ਨਾਲ ਰੀਡਿੰਗ ਕੀਤੀ ਗਈ ਹੈ, ਉਹ ਸੋਲਰ ਪੈਨਲ ਵਾਲੇ ਨੈੱਟ ਮੀਟਰ 'ਚ ਸਹੀ ਕੰਮ ਨਹੀਂ ਕਰਦਾ ਅਤੇ ਇਸੇ ਕਾਰਨ ਉੱਥੇ ਬਿੱਲ ਗਲਤ ਬਣ ਗਿਆ। ਮੀਟਰ ਰੀਡਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਅਤੇ ਬਿੱਲ ਬਣਾਉਣ ਦੀ ਗੱਲ ਸਿਸਟਮ 'ਤੇ ਲੋਡ ਹੋਣ ਤੋਂ ਪਹਿਲਾਂ ਹੀ ਸਿਸਟਮ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀ। ਉੱਥੇ ਹੀ ਅਧਿਕਾਰੀ ਹੁਣ ਦੱਸ ਰਹੇ ਹਨ ਕਿ ਇਹ ਵਿਭਾਗ ਦੇ ਸਿਸਟਮ 'ਤੇ ਲੋਡ ਹੀ ਨਹੀਂ ਹੋ ਸਕਿਆ, ਇਸ ਲਈ ਇਹ ਰਿਜੈਕਟੇਡ ਬਿੱਲ ਹੈ। ਹੁਣ ਨਵੇਂ ਤਰੀਕੇ ਨਾਲ ਮੀਟਰ ਦੀ ਰੀਡਿੰਗ ਹੋਵੇਗੀ। ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਨੂੰ ਹੁਣ ਨਵਾਂ ਬਿੱਲ ਬਣਾ ਕੇ ਦਿੱਤਾ ਜਾਵੇਗਾ।

DIsha

This news is Content Editor DIsha