NTPC ਦੀ ਸਸਤੀ ਬਿਜਲੀ ਦਾ ਲਾਭ ਚੁੱਕਣ ਦੀ ਲਾਈਨ ''ਚ ਬਿਜਲੀ ਵੰਡ ਕੰਪਨੀਆਂ

07/28/2019 11:02:04 PM

ਨਵੀਂ ਦਿੱਲੀ— ਵੱਡੀ ਗਿਣਤੀ 'ਚ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਐੱਨ. ਟੀ. ਪੀ . ਸੀ. ਵੱਲੋਂ ਸਪਲਾਈ ਕੀਤੀ ਜਾ ਰਹੀ ਸਸਤੀ ਬਿਜਲੀ ਦਾ ਲਾਭ ਚੁੱਕ ਰਹੀਆਂ ਹਨ। ਉਦਯੋਗ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਐੱਨ. ਟੀ. ਪੀ . ਸੀ. ਇਸ ਦੇ ਲਈ ਵਿਕਸਿਤ ਵਿਵਸਥਾ ਸਕਿਓਰਿਟੀ ਕੰਸਟਰੇਂਡ ਇਕਾਨਮਿਕ ਡਿਸਪੈਚ (ਐੱਸ. ਸੀ. ਈ. ਡੀ.) ਦੇ ਤਹਿਤ ਸਸਤੀ ਬਿਜਲੀ ਦੀ ਸਪਲਾਈ ਕਰ ਰਹੀ ਹੈ।
ਇਸ ਪ੍ਰੋਗਰਾਮ ਤਹਿਤ ਬਿਜਲੀ ਵੰਡ ਕੰਪਨੀਆਂ ਜ਼ਿਆਦਾ ਸਮਰੱਥ ਪਲਾਂਟਾਂ ਅਤੇ ਕੋਲਾ ਖਾਨਾਂ ਦੇ ਕੋਲ ਸਥਿਤ ਪਲਾਂਟਾਂ ਦੀ ਸਮਰੱਥਾ ਨੂੰ ਵਧਾਉਣ 'ਚ ਲੱਗੀਆਂ ਹਨ। ਇਸ ਨਾਲ ਕੋਲਾ ਢੁਆਈ ਦੀ ਲਾਗਤ ਘੱਟ ਆਉਂਦੀ ਹੈ। ਇਸ ਦੀ ਵਜ੍ਹਾ ਨਾਲ ਬਿਜਲੀ ਉਤਪਾਦਨ ਦੀ ਲਾਗਤ ਘਟੀ ਹੈ, ਜਿਸ ਨਾਲ ਬਿਜਲੀ ਵੰਡ ਕੰਪਨੀਆਂ ਅਤੇ ਗਾਹਕਾਂ ਦੋਵਾਂ ਨੂੰ ਫਾਇਦਾ ਹੋ ਰਿਹਾ ਹੈ।
ਇਕ ਸੂਤਰ ਨੇ ਕਿਹਾ, ''ਇਸ ਪ੍ਰੋਗਰਾਮ ਨਾਲ ਨਕਦੀ ਸੰਕਟ ਨਾਲ ਜੂਝ ਰਹੇ ਬਿਜਲੀ ਵੰਡ ਕੰਪਨੀਆਂ ਦੀ ਬਿਜਲੀ ਖਰੀਦ ਲਾਗਤ ਘੱਟ ਹੋਣੀ ਸ਼ੁਰੂ ਹੋ ਗਈ ਹੈ।'' ਅੰਦਾਜ਼ੇ ਮੁਤਾਬਕ ਇਸ ਸਿਸਟਮ ਨਾਲ ਵੰਡ ਕੰਪਨੀਆਂ ਨੂੰ ਰੋਜ਼ਾਨਾ 2.5 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ। ਇਹ ਸਿਸਟਮ ਸੂਬਿਆਂ ਨੂੰ ਸਸਤੀ ਬਿਜਲੀ ਦਿੰਦਾ ਹੈ। ਫਿਲਹਾਲ 49 ਤਾਪ ਬਿਜਲੀ ਪਲਾਂਟ ਐੱਸ. ਸੀ. ਈ. ਡੀ. ਦੇ ਪਾਇਲਟ ਪ੍ਰਾਜੈਕਟ ਦਾ ਹਿੱਸਾ ਹਨ। ਇਨ੍ਹਾਂ ਦੀ ਸਥਾਪਤ ਸਮਰੱਥਾ 56,000 ਮੈਗਾਵਾਟ ਹੈ।
ਜੇਕਰ ਆਜ਼ਾਦ ਬਿਜਲੀ ਉਤਪਾਦਕਾਂ ਦੇ ਸਾਰੇ ਕੋਲਾ ਸਟੇਸ਼ਨ ਅਤੇ ਸੂਬਿਆਂ ਦੀਆਂ ਬਿਜਲੀ ਉਤਪਾਦਨ ਕੰਪਨੀਆਂ ਇਸ ਯੋਜਨਾ ਦੇ ਘੇਰੇ 'ਚ ਆ ਜਾਂਦੀਆਂ ਹਨ ਤਾਂ ਸਾਲਾਨਾ 3000 ਕਰੋੜ ਰੁਪਏ ਦੀ ਬੱਚਤ ਹੋਣ ਦੀ ਸੰਭਾਵਨਾ ਹੈ। ਇਹ ਸਿਸਟਮ ਰਾਸ਼ਟਰੀ ਪੱਧਰ 'ਤੇ ਚੋਣਵੇਂ ਬਿਜਲੀ ਸਟੇਸ਼ਨਾਂ ਰਾਹੀਂ ਬਿਜਲੀ ਦੀ ਸਪਾਲਈ ਕਰਦਾ ਹੈ। ਜਦੋਂ ਕੋਈ ਸੂਬੇ ਕੇਂਦਰੀ ਪੂਲ ਤੋਂ ਬਿਜਲੀ ਦੀ ਮੰਗ ਕਰਦਾ ਹੈ ਤਾਂ ਇਹ ਉਨ੍ਹਾਂ ਨੂੰ ਪਹਿਲਾਂ ਸਸਤੀਆਂ ਦਰਾਂ 'ਤੇ ਬਿਜਲੀ ਦੀ ਸਪਲਾਈ ਕਰਦਾ ਹੈ।
 

satpal klair

This news is Content Editor satpal klair