ਹਿਮਾਚਲ 'ਚ 68 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਅੱਜ, ਪਹਿਲੀ ਵਾਰ ਕਿਸਮਤ ਅਜਮਾ ਰਹੀ 'ਆਪ'

11/12/2022 8:06:37 AM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 68 ਵਿਧਾਨ ਸਭਾ ਸੀਟਾਂ ਲਈ ਅੱਜ ਯਾਨੀ ਸ਼ਨੀਵਾਰ ਨੂੰ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗੀ। ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ। 

ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਦਾਅਵਾ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਰਿਕਾਰਡ ਨਕਦੀ ਅਤੇ ਸ਼ਰਾਬ ਜ਼ਬਤ

ਹਿਮਾਚਲ ਚੋਣਾਂ ’ਚ ਇਸ ਵਾਰ 412 ਉਮੀਦਵਾਰ ਚੋਣ ਮੈਦਾਨ ’ਚ 

ਹਿਮਾਚਲ ਵਿਧਾਨ ਸਭਾ ਚੋਣਾਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਵਿਧਾਨ ਸਭਾ ਚੋਣਾਂ ਲਈ ਇਸ ਵਾਰ ਕੁੱਲ 412 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ’ਚ 24 ਮਹਿਲਾ ਉਮੀਦਵਾਰ, ਜਦਕਿ 388 ਪੁਰਸ਼ ਉਮੀਦਵਾਰ ਹਨ। ਕੁੱਲ ਵੋਟਰਾਂ ’ਚ 28,54,945 ਪੁਰਸ਼, 27,37845 ਮਹਿਲਾ ਅਤੇ 38 ਥਰਡ ਜੈਂਡਰ ਹਨ। ਇਸ ਵਾਰ ਚੋਣਾਂ ’ਚ 18-19 ਸਾਲ ਦੀ ਉਮਰ ਵਰਗ ਦੇ 1,93,106 ਨਵੇਂ ਵੋਟਰ ਜੋੜੇ ਗਏ ਹਨ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਕਤਲ ਮਾਮਲੇ 'ਚ ਵੱਡੀ ਖ਼ਬਰ, ਦਿੱਲੀ ਪੁਲਸ ਨੇ ਕਾਬੂ ਕੀਤੇ 3 ਸ਼ੂਟਰ

ਪਹਿਲੀ ਵਾਰ ਹਿਮਾਚਲ 'ਚ ਕਿਸਮਤ ਅਜਮਾ ਰਹੀ ਹੈ ਆਮ ਆਦਮੀ ਪਾਰਟੀ

ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਰਾਜ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਵੀ ਆਪਣੀ ਕਿਸਮਤ ਅਜਮਾ ਰਹੀ ਹੈ। ਪੰਜਾਬ ਚੋਣਾਂ 'ਚ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਪਹਾੜੀ ਰਾਜ 'ਚ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha