ਕਰਨਾਟਕ ਚੋਣਾਂ: ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਕਰੋੜਾਂ ਰੁਪਏ ਦੀ ਨਕਦੀ, ਸੋਨਾ ਤੇ ਚਾਂਦੀ ਜ਼ਬਤ

04/21/2023 4:31:17 AM

ਬੈਂਗਲੁਰੂ (ਭਾਸ਼ਾ)- ਕਰਨਾਟਕ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚਿੱਕਮਗਲੁਰੂ ਜ਼ਿਲ੍ਹੇ ਦੇ ਤਾਰੀਕੇਰੇ ਵਿਧਾਨ ਸਭਾ ਹਲਕੇ ਤੋਂ 23.51 ਕਰੋੜ ਰੁਪਏ ਮੁੱਲ ਦਾ 40 ਕਿਲੋ ਸੋਨਾ ਅਤੇ 20 ਕਿਲੋ ਤੋਂ ਵੱਧ ਚਾਂਦੀ ਜ਼ਬਤ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਇਸ ਸੂਬੇ ਦੇ ਸਕੂਲ ਜੂਨ ਤਕ ਰਹਿਣਗੇ ਬੰਦ, ਪੜ੍ਹੋ ਵਜ੍ਹਾ

ਚੋਣ ਕਮਿਸ਼ਨ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਕਮਿਸ਼ਨ ਦੀਆਂ ਨਿਗਰਾਨ ਟੀਮਾਂ ਨੇ ਉਕਤ ਵਿਧਾਨ ਸਭਾ ਹਲਕੇ ਵਿਚ ਕੁਲ 40.59 ਕਿਲੋ ਸੋਨਾ ਅਤੇ 20.7 ਕਿਲੋ ਚਾਂਦੀ ਜ਼ਬਤ ਕੀਤੀ। 29 ਮਾਰਚ ਨੂੰ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਰਨਾਟਕ ਵਿੱਚ ਐਨਫੋਰਸਮੈਂਟ ਏਜੰਸੀਆਂ ਨੇ ਲਗਭਗ 240 ਕਰੋੜ ਰੁਪਏ ਨਕਦ ਜ਼ਬਤ ਕੀਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra