ਚੋਣਾਂ ''ਚ ਪੈਸਿਆਂ ਦੀ ਗਲਤ ਦੁਰਵਰਤੋਂ ਦੇ ਮਾਮਲੇ ''ਚ ਕਮਲਨਾਥ ਖ਼ਿਲਾਫ਼ FIR ਦਰਜ ਕਰਨ ਦਾ ਹੁਕਮ

12/16/2020 10:27:34 PM

ਭੋਪਾਲ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਖ਼ਿਲਾਫ਼ ਚੋਣ ਕਮਿਸ਼ਨ (EC) ਨੇ FIR ਦਰਜ ਕਰਨ ਦਾ ਹੁਕਮ ਦਿੱਤਾ ਹੈ। ਕਮਲਨਾਥ 'ਤੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਪੈਸੇ ਦੇ ਗਲਤ ਇਸਤੇਮਾਲ ਦਾ ਦੋਸ਼ ਹੈ। ਕਮਲਨਾਥ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਹੋਈਆਂ ਵਿਧਾਨਸਭਾ ਉਪ ਚੋਣਾਂ ਦੌਰਾਨ ਵੀ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਸਨ। ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਨਾਮ ਸਟਾਰ ਉਪਦੇਸ਼ਕਾਂ ਤੋਂ ਹਟਾ ਦਿੱਤਾ ਸੀ। ਆਦਰਸ਼ ਚੋਣ ਜ਼ਾਬਤੇ ਦੇ ਵਾਰ-ਵਾਰ ਉਲੰਘਣਾ 'ਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਸੀ।
ਯੂ.ਪੀ. 'ਚ ਇਸ ਮਹੀਨੇ ਲੱਗ ਸਕਦੀ ਹੈ ਕੋਰੋਨਾ ਦੀ ਵੈਕਸੀਨ!, ਅਫਸਰਾਂ-ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਕਮਲਨਾਥ ਉਪ-ਚੋਣਾਂ ਦੌਰਾਨ ਬੀਜੇਪੀ ਨੇਤਾ ਇਮਰਤੀ ਦੇਵੀ 'ਤੇ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਵਿੱਚ ਆਏ ਸਨ। ਚੋਣ ਕਮਿਸ਼ਨ ਨੇ ਕਮਲਨਾਥ ਤੋਂ ਜਵਾਬ ਮੰਗਿਆ ਸੀ। ਕਮਲਨਾਥ ਨੇ ਕਿਹਾ ਸੀ ਕਿ ਉਨ੍ਹਾਂ ਦੇ  ਬਿਆਨ ਦਾ ਗਲਤ ਮਤਲਬ ਕੱਢਿਆ ਗਿਆ। ਚੋਣ ਕਮਿਸ਼ਨ ਨੇ ਕਮਲਨਾਥ ਨੂੰ ਨਸੀਹਤ ਵੀ ਦਿੱਤੀ ਸੀ।
23-26 ਫਰਵਰੀ ਨੂੰ ਹੋਣਗੀਆਂ JEE Mains  ਦੀਆਂ ਪ੍ਰੀਖਿਆਵਾਂ, ਸ਼ਿਖਿਆ ਮੰਤਰੀ ਨੇ ਗਿਣਾਏ ਨਵੇਂ ਬਦਲਾਅ

EC ਤੋਂ ਪਈ ਝਾੜ 'ਤੇ ਕਮਲਨਾਥ ਨੇ ਕਿਹਾ ਸੀ ਕਿ ਜੇਕਰ ਚੋਣ ਕਮਿਸ਼ਨ ਮੇਰੇ ਪੂਰੇ ਭਾਸ਼ਣ ਨੂੰ ਫਿਰ ਵੇਖਦਾ ਹੈ ਤਾਂ ਉਸ ਨੂੰ ਸਮਝ ਆ ਜਾਵੇਗਾ ਕਿ ਕੋਈ ਗਲਤ ਭਾਵਨਾ ਨਹੀਂ ਸੀ। ਕਮਲਨਾਥ ਨੇ ਕਿਹਾ ਸੀ ਕਿ ਮੇਰਾ ਮਕਸਦ ਕਿਸੇ ਨੂੰ ਠੇਸ ਪੰਹੁਚਾਉਣਾ ਨਹੀਂ ਸੀ। ਕਮਲਨਾਥ ਦੇ ਜਵਾਬ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਕਿ ਜਨਤਕ ਤੌਰ 'ਤੇ ਅਜਿਹੇ ਸ਼ਬਦਾਂ ਦਾ ਇਸਤੇਮਾਨ ਨਹੀਂ ਕਰਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati