ਚੋਣ ਕਮਿਸ਼ਨ ਨੇ ਗੌਤਮ ਗੰਭੀਰ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

04/30/2019 8:48:34 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਪੂਰਬੀ ਦਿੱਲੀ ਤੋਂ ਉਮੀਦਵਾਰ ਗੌਤਮ ਗੰਭੀਰ ਨੂੰ ਚੋਣ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਕ ਰਾਸ਼ਟਰੀ ਅਖਬਾਰ 'ਚ ਉਨ੍ਹਾਂ ਦੀ ਤਸਵੀਰ ਵਾਲਾ ਵਿਗਿਆਪਨ ਛਪਣ 'ਤੇ ਚੋਣ ਜ਼ਾਬਤਾ ਦੇ ਉਲੰਘਣ ਦੇ ਸਿਲਸਿਲੇ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਪੂਰਬੀ ਦਿੱਲੀ ਲੋਕ ਸਭਾ ਖੇਤਰ ਦੇ ਚੋਣ ਅਧਿਕਾਰੀ ਮੁਤਾਬਕ ਪੂਰਬੀ ਦਿੱਲੀ ਦੇ ਮੀਡੀਆ ਸਰਟੀਫਿਕੇਸ਼ਨ ਤੇ ਨਿਗਰਾਨੀ ਕਮੇਟੀ ਨੇ 26 ਅਪ੍ਰੈਲ ਨੂੰ ਅਖਬਾਰ 'ਚ ਆਏ ਇਕ ਵਿਗਿਆਪਨ 'ਤੇ ਨੋਟਿਸ ਲਿਆ ਜਿਸ 'ਚ ਇਕ ਕ੍ਰਿਕਟ ਗੇਮ ਐਪ-ਕ੍ਰਿਕਪਲੇ-ਦਾ ਪ੍ਰਚਾਰ ਕਰਦੇ ਹੋਏ ਨਾਲ ਗੰਭੀਰ ਦੀ ਤਸਵੀਰ ਆਈ ਸੀ।

ਕੀ ਕਿਹਾ ਗਿਆ ਹੈ ਨੋਟਸਿ 'ਚ'
ਇਸ 'ਚ ਕਿਹਾ ਗਿਆ ਹੈ ਕਿ, 'ਇਹ ਇਕ ਨਕਲੀ ਵਿਗਿਆਪਨ ਲੱਗਦਾ ਹੈ ਜੋ ਇਕ ਖਾਸ ਸਿਆਸੀ ਦਲ ਵੱਲੋਂ ਚੋਣ ਲੜ ਰਹੇ ਉਮੀਦਵਾਰ ਦੇ ਪੱਖ 'ਚ ਸਿਆਸੀ ਪਹਿਲ ਨਜ਼ਰ ਆਉਂਦਾ ਹੈ ਤੇ ਇਹ ਆਦਰਸ਼ ਚੋਣ ਜ਼ਾਬਤਾ ਦੇ ਉਲਟ ਹੈ।' ਨੋਟਿਸ ਮੁਤਾਬਕ, 'ਹੁਣ ਮੇਰੇ ਨਾਲ ਇੰਡੀਆ ਖੇਡੇਗਾ' ਟੈਗਲਾਈਨ ਵਾਲੇ ਵਿਗਿਆਪਨ ਇਸ ਖੇਡ ਦੇ ਜੇਤੂਆਂ ਨੂੰ ਰੋਜ਼ ਨਗਦ ਇਨਾਮ ਦਿੱਤੇ ਜਾਣ ਦਾ ਵੀ ਜ਼ਿਕਰ ਹੈ। ਗੰਭੀਰ ਤੇ ਪ੍ਰਕਾਸ਼ਨ ਨੂੰ 29 ਅਪ੍ਰੈਲ ਨੂੰ ਜਾਰੀ ਨੋਟਿਸ 'ਚ ਦੋ ਮਈ ਤਕ ਚੋਣ ਕਮਿਸ਼ਨ ਵੱਲੋਂ ਗਠਿਤ ਮੀਡੀਆ ਸਰਟੀਫਿਕੇਟ ਤੇ ਨਿਗਰਾਨੀ ਕਮੇਟੀ ਤੋਂ ਹਾਸਲ ਦਸਤਾਵੇਜ ਪੇਸ਼ ਕਰਨ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਅਜਿਹਾ ਨਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।

Inder Prajapati

This news is Content Editor Inder Prajapati