ਕੋਰੋਨਾ ਪੀੜਤ ਬਜ਼ੁਰਗ ਨੇ ਨੌਜਵਾਨ ਲਈ ਛੱਡਿਆ ਬੈੱਡ, ਕਿਹਾ- ਮੈਂ ਜ਼ਿੰਦਗੀ ਜੀ ਲਈ, ਇਨ੍ਹਾਂ ਦੇ ਬੱਚੇ ਅਨਾਥ ਹੋ ਜਾਣਗੇ

04/28/2021 12:33:58 PM

ਨਾਗਪੁਰ- ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ ਭਾਰਤ ਦੇ ਕਈ ਸ਼ਹਿਰਾਂ 'ਚ ਆਕਸੀਜਨ ਤੋਂ ਲੈ ਕੇ ਬੈੱਡ ਤੱਕ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚ ਨਾਗਪੁਰ ਦੇ 85 ਸਾਲਾ ਬਜ਼ੁਰਗ ਨੇ ਅਜਿਹੀ ਮਿਸਾਲ ਪੇਸ਼ ਕੀਤੀ, ਜਿਸ ਕਾਰਨ ਉਨ੍ਹਾਂ ਦੀ ਬਹੁਤ ਤਾਰੀਫ਼ ਹੋ ਰਹੀ ਹੈ। ਨਾਰਾਇਣ ਭਾਊਰਾਵ ਦਾਭਾਡਕਰ ਕੋਰੋਨਾ ਪੀੜਤ ਹੋ ਗਏ ਸਨ। ਹਸਪਤਾਲ 'ਚ ਉਹ ਆਪਣੇ ਬੈੱਡ 'ਤੇ ਸਨ। ਉਸ ਸਮੇਂ ਇਕ ਜਨਾਨੀ ਆਪਣੇ ਪਤੀ ਦੀ ਜਾਨ ਬਚਾਉਣ ਲਈ ਬੈੱਡ ਦੀ ਭਾਲ ਕਰ ਰਹੀ ਸੀ। ਉਨ੍ਹਾਂ ਨੇ ਆਪਣਾ ਬੈੱਡ ਉਸ ਨੂੰ ਦਿੰਦੇ ਹੋਏ ਕਿਹਾ,''ਮੈਂ 85 ਸਾਲ ਦਾ ਹੋ ਚੁਕਿਆ ਹਾਂ, ਜੀਵਨ ਦੇਖ ਲਿਆ ਹੈ ਪਰ ਜੇਕਰ ਉਸ ਜਨਾਨੀ ਦਾ ਪਤੀ ਮਰ ਗਿਆ ਤਾਂ ਬੱਚੇ ਅਨਾਥ ਹੋ ਜਾਣਗੇ, ਇਸ ਲਈ ਮੇਰਾ ਕਰਤੱਵ ਹੈ ਕਿ ਮੈਂ ਉਸ ਵਿਅਕਤੀ ਦੀ ਜਾਨ ਬਚਾਵਾਂ।''

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਹਸਪਤਾਲ ਤੋਂ ਘਰ ਆਉਣ ਦੇ ਤਿੰਨ ਦਿਨ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨਾਰਾਇਣ ਦਾਭਾਡਕਰ ਕੁਝ ਦਿਨ ਪਹਿਲਾਂ ਕੋਰੋਨਾ ਪੀੜਤ ਹੋ ਗਏ ਸਨ। ਉਨ੍ਹਾਂ ਦਾ ਆਕੀਸਜਨ ਲੇਵਲ 60 ਤੱਕ ਪਹੁੰਚ ਚੁਕਿਆ ਸੀ। ਧੀ ਅਤੇ ਜਵਾਈ ਉਨ੍ਹਾਂ ਨੂੰ ਇੰਦਰਾ ਗਾਂਧੀ ਸਰਕਾਰੀ ਹਸਪਤਾਲ ਲੈ ਗਏ। ਕਾਫ਼ੀ ਮੁਸ਼ਕਲ ਨਾਲ ਉਨ੍ਹਾਂ ਬੈੱਡ ਮਿਲਿਆ। ਉਦੋਂ 40 ਸਾਲਾ ਪਤੀ ਨੂੰ ਬਚਾਉਣ ਲਈ ਜਨਾਨੀ ਉੱਥੇ ਬੈੱਡ ਦੀ ਭਾਲ ਕਰ ਰਹੀ ਸੀ। ਹਸਪਤਾਲ ਨੇ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਕਿਉਂਕਿ ਉੱਥੇ ਕੋਈ ਬੈੱਡ ਖਾਲੀ ਨਹੀਂ ਸੀ। ਰੋਂਦੀ ਹੋਈ ਜਨਾਨੀ ਨੂੰ ਦੇਖ ਉਨ੍ਹਾਂ ਦਾ ਦਿਲ ਪਸੀਜ ਗਿਆ ਅਤੇ ਉਨ੍ਹਾਂ ਨੇ ਆਪਣਾ ਬੈੱਡ ਦੇ ਦਿੱਤਾ। 

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਿਤਾ ਦਾ ਦਿਹਾਂਤ, ਸੰਸਕਾਰ ਲਈ ਰਿਸ਼ਤੇਦਾਰ ਅੱਗੇ ਨਹੀਂ ਆਏ ਤਾਂ ਧੀ ਨੇ ਪੁਲਸ ਤੋਂ ਮੰਗੀ ਮਦਦ

ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਚਿੱਠੀ ਲਿਖਵਾਈ। ਜਿਸ 'ਚ ਉਨ੍ਹਾਂ ਨੇ ਲਿਖਿਆ,''ਮੈਂ ਆਪਣਾ ਬੈੱਡ ਦੂਜੇ ਮਰੀਜ਼ ਲਈ ਆਪਣੀ ਇੱਛਾ ਨਾਲ ਖਾਲੀ ਕਰ ਰਿਹਾ ਹਾਂ।'' ਇੰਨਾ ਲਿਖ ਕੇ ਉਹ ਘਰ ਗਏ ਅਤੇ ਤਿੰਨ ਦਿਨ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੀ ਤਾਰੀਫ਼ ਕੀਤੀ। ਟਵਿੱਟਰ 'ਤੇ ਉਨ੍ਹਾਂ ਦੀ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ,''ਮੈਂ 85 ਸਾਲ ਦਾ ਹੋ ਚੁਕਿਆ ਹੈ, ਜੀਵਨ ਦੇਖ ਲਿਆ ਹੈ ਪਰ ਜੇਕਰ ਉਸ ਜਨਾਨੀ ਦਾ ਪਤੀ ਮਰ ਗਿਆ ਤਾਂ ਬੱਚੇ ਅਨਾਥ  ਹੋ ਜਾਣਗੇ, ਇਸ ਲਈ ਮੇਰਾ ਕਰਤੱਵ ਹੈ ਕਿ ਮੈਂ ਉਸ ਵਿਅਕਤੀ ਦੀ ਜਾਨ ਬਚਾਵਾਂ।'' ਅਜਿਹਾ ਕਹਿ ਕੋਰੋਨਾ ਪੀੜਤ ਆਰ.ਐੱਸ.ਐੱਸ. ਦੇ ਸਵੈਮ-ਸੇਵਕ ਸ਼੍ਰੀ ਨਾਰਾਇਣ ਜੀ ਨੇ ਆਪਣਾ ਬੈੱਡ ਉਸ ਮਰੀਜ਼ ਨੂੰ ਦੇ ਦਿੱਤਾ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha