ਬੱਚਿਆ ''ਚ ਪੜ੍ਹਾਈ ਦੀ ਰੁਚੀ ਵਧਾਉਣ ਲਈ ਲਾਂਚ ਕੀਤਾ ''ਰੀਡਿੰਗ ਮਿਸ਼ਨ ਹਰਿਆਣਾ''

02/10/2020 6:27:41 PM

ਚੰਡੀਗੜ੍ਹ—ਹਰਿਆਣਾ ਦੇਸ਼ ਦਾ ਇਕ ਅਜਿਹਾ ਸੂਬਾ ਹੈ, ਜਿੱਥੋ ਦੇ ਬੱਚੇ ਪੜ੍ਹਨ ਤੋਂ ਜ਼ਿਆਦਾ ਖੇਡਣ 'ਚ ਰੁਚੀ ਰੱਖਦੇ ਹਨ। ਹਰਿਆਣਾ ਨੇ ਦੇਸ਼ ਨੂੰ ਵਧੀਆ ਤੋਂ ਵਧੀਆ 'ਸਪੋਰਟਸ ਮੈਨ' ਦਿੱਤੇ ਹਨ ਅਤੇ ਹਮੇਸ਼ਾ ਤੋਂ ਸੂਬੇ ਨੇ ਇਸ ਮਾਮਲੇ 'ਚ ਆਪਣਾ ਝੰਡਾ ਬੁਲੰਦ ਰੱਖਿਆ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਹੁਣ ਬੱਚਿਆਂ ਲਈ ਇਕ ਨਵੀਂ ਪਹਿਲ ਦੀ ਸ਼ੁਰੂ ਕੀਤੀ ਹੈ। ਇੱਥੋ ਦੇ ਬੱਚੇ ਹੁਣ ਖੇਡਣ ਦੇ ਨਾਲ-ਨਾਲ ਪੜ੍ਹਨ 'ਚ ਵੀ ਝੰਡੇ ਬੁਲੰਦ ਕਰਨਗੇ। ਸੂਬਾ ਸਰਕਾਰ ਨੇ ਸਾਰਿਆਂ ਬੱਚਿਆਂ ਲਈ ਨਵੀਂ ਯੋਜਨਾ ਲਾਂਚ ਕੀਤੀ ਹੈ।

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਦੱਸਿਆ ਹੈ ਕਿ ਬੱਚਿਆਂ ਦੀ ਸਿੱਖਿਆ ਲਈ ਅਸੀਂ 'ਰੀਡਿੰਗ ਮਿਸ਼ਨ ਹਰਿਆਣਾ' ਲਾਂਚ ਕੀਤਾ। ਉੱਚ ਵਿੱਦਿਅਕ ਸੰਸਥਾਵਾਂ 'ਚ ਬੱਚਿਆਂ 'ਚ ਪੜ੍ਹਨ ਦੀ ਆਦਤ ਪਾਉਣ ਲਈ ਅਸੀਂ ਇਸ ਯੋਜਨਾ ਨੂੰ ਲਾਂਚ ਕੀਤਾ ਹੈ। ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਕਿਹਾ ਹੈ ਕਿ ਵਿਦਿਆਰਥੀਆਂ 'ਚ ਪੜ੍ਹਨ ਦੀਆਂ ਆਦਤਾਂ ਨੂੰ ਵਧਾਉਣ ਲਈ ਨਵੀਂ ਪਹਿਲ 'ਰੀਡਿੰਗ ਮਿਸ਼ਨ ਹਰਿਆਣਾ' ਸ਼ੁਰੂ ਕੀਤੀ ਗਈ ਹੈ। ਇਸ ਪਹਿਲ ਤਹਿਤ ਕਿਤਾਬ ਸਮੀਖਿਆ ਅਤੇ ਕਿਤਾਬਾਂ ਨੂੰ ਪੜ੍ਹਨ 'ਤੇ ਚਰਚਾ ਲਈ ਸਮਾਂ ਨਿਰਧਾਰਿਤ ਕੀਤਾ ਜਾਵੇਗਾ।

ਇਸ ਤੋਂ ਬੱਚਿਆਂ 'ਚ ਪੜ੍ਹਨ ਦੀਆਂ ਆਦਤਾਂ ਵਿਕਸਿਤ ਹੋਣਗੀਆਂ। ਕੁਝ ਬੱਚੇ ਆਪਸ 'ਚ ਬੈਠ ਕੇ ਕਿਤਾਬਾਂ 'ਤੇ ਚਰਚਾ ਕਰ ਸਕਦੇ ਹਨ। ਅਖਬਾਰਾਂ ਪੜ੍ਹ ਸਕਦੇ ਹਨ ਅਤੇ ਕਈ ਤਰ੍ਹਾਂ ਦੀਆਂ ਹੋਰ ਕਿਤਾਬਾਂ ਵੀ ਪੜ੍ਹ ਸਕਦੇ ਹਨ। ਇਸ ਤੋਂ ਬੱਚਿਆਂ 'ਚ ਪੜ੍ਹਨ ਦੀ ਰੁਚੀ ਵੱਧੇਗੀ।

Iqbalkaur

This news is Content Editor Iqbalkaur