ਈ.ਡੀ. ਨੂੰ ਚਿਦਾਂਬਰਮ ਕੋਲੋਂ ਤਿਹਾੜ ਜੇਲ ’ਚ ਪੁੱਛਗਿੱਛ ਦੀ ਮਿਲੀ ਆਗਿਆ

11/22/2019 12:51:52 AM

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਈ. ਡੀ. ਨੂੰ ਆਈ. ਐੱਨ. ਐਕਸ. ਮੀਡੀਆ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਕੋਲੋਂ 22 ਤੋਂ 23 ਨਵੰਬਰ ਤੱਕ ਤਿਹਾੜ ਜੇਲ ਵਿਚ ਪੁੱਛਗਿੱਛ ਕਰਨ ਦੀ ਵੀਰਵਾਰ ਆਗਿਆ ਦੇ ਦਿੱਤੀ। ਵਿਸ਼ੇਸ਼ ਜੱਜ ਅਜੇ ਕੁਮਾਰ ਨੇ ਏਜੰਸੀ ਵਲੋਂ ਦਾਇਰ ਪਟੀਸ਼ਨ ’ਤੇ ਇਹ ਹੁਕਮ ਪਾਸ ਕੀਤਾ। ਈ. ਡੀ. ਨੇ ਆਪਣੀ ਪਟੀਸ਼ਨ ਵਿਚ ਉਕਤ ਦੋ ਦਿਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਅਤੇ ਫਿਰ 2.30 ਵਜੇ ਤੋਂ ਸ਼ਾਮ 4 ਵਜੇ ਤੱਕ ਚਿਦਾਂਬਰਮ ਕੋਲੋਂ ਪੁੱਛਗਿੱਛ ਦੀ ਆਗਿਆ ਮੰਗੀ ਸੀ। ਈ. ਡੀ. ਦਾ ਕਹਿਣਾ ਸੀ ਕਿ ਕੁਝ ਦਸਤਾਵੇਜ਼ ਚਿਦਾਂਬਰਮ ਨੂੰ ਵਿਖਾਏ ਜਾਣੇ ਹਨ।

Inder Prajapati

This news is Content Editor Inder Prajapati