ਧਨ ਸੋਧ ਮਾਮਲੇ ''ਚ ED ਨੇ ਝਾਰਖੰਡ ਦੀ IAS ਪੂਜਾ ਸਿੰਘਲ ਨੂੰ ਕੀਤਾ ਤਲਬ

05/10/2022 1:02:06 PM

ਰਾਂਚੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਮਨੀ ਲਾਂਡਰਿੰਗ ਮਾਮਲੇ ’ਚ ਝਾਰਖੰਡ ਦੀ ਸੀਨੀਅਰ ਆਈ.ਏ.ਐੱਸ. ਪੂਜਾ ਸਿੰਘਲ ਤੋਂ ਪੁੱਛਗਿੱਛ ਕਰੇਗੀ। ਈ. ਡੀ. ਵੱਲੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਖੇਤਰੀ ਦਫ਼ਤਰ ’ਚ ਮੰਗਲਵਾਰ ਯਾਨੀ ਅੱਜ ਪੇਸ਼ ਹੋਣ ਦਾ ਸੰਮਨ ਭੇਜਿਆ ਗਿਆ ਹੈ। ਉੱਧਰ ਈ. ਡੀ. ਪੂਜਾ ਸਿੰਘਲ ਦੇ ਪਤੀ ਅਭਿਸ਼ੇਕ ਝਾ ਅਤੇ ਸੁਮਨ ਕੁਮਾਰ ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ ’ਚ ਲੱਗੀ ਹੈ।

ਇਹ ਵੀ ਪੜ੍ਹੋ : ਮਨਰੇਗਾ ਫੰਡ ਗਬਨ, ਕਈ ਸੂਬਿਆਂ ’ਚ ED ਦੀ ਛਾਪੇਮਾਰੀ ਦੌਰਾਨ 19 ਕਰੋੜ ਤੋਂ ਵਧ ਦੀ ਨਕਦੀ ਬਰਾਮਦ

ਉੱਧਰ ਪੂਜਾ ਸਿੰਘਲ ’ਤੇ ਵੀ ਮੁਅੱਤਲੀ ਦੀ ਤਲਵਾਰ ਲਟਕ ਗਈ ਹੈ। ਜਿਸ ਤਰ੍ਹਾਂ ਨਾਲ ਈ. ਡੀ. ਦਾ ਪੂਜਾ ਸਿੰਘਲ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ, ਉਸ ਦੇ ਕਾਰਨ ਸੂਬਾ ਸਰਕਾਰ ਵੀ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਸਰਕਾਰ ਦੀ ਜ਼ਿਆਦਾ ਬਦਨਾਮੀ ਨਾ ਹੋਵੇ, ਇਸ ਨੂੰ ਲੈ ਕੇ ਮੁਅੱਤਲੀ ਦੀ ਕਾਰਵਾਈ ਵੀ ਛੇਤੀ ਪੂਰੀ ਕਰ ਲਈ ਜਾਵੇ। ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਦੀ ਟੀਮ ਨੇ ਪੂਜਾ ਸਿੰਘਲ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਇਸ ਦੌਰਾਨ ਜਾਂਚ ਅਧਿਕਾਰੀਆਂ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha