ਚੀਨੀ ਐਪ ਰਾਹੀਂ ਸੱਟੇਬਾਜੀ ਕਰਵਾਉਣ ਵਾਲੀਆਂ ਕੰਪਨੀਆਂ ''ਤੇ ED ਨੇ ਮਾਰਿਆ ਛਾਪਿਆ, 46 ਕਰੋੜ ਜ਼ਬਤ

08/30/2020 1:43:53 AM

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ਨੀਵਾਰ ਨੂੰ ਦਿੱਲੀ, ਗੁਰੂਗ੍ਰਾਮ, ਮੁੰਬਈ ਅਤੇ ਪੁਣੇ 'ਚ 15 ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਚੀਨੀ ਕੰਪਨੀਆਂ ਦੇ 1,268 ਕਰੋੜ ਦੇ ਵੱਡੇ ਆਨਲਾਈਨ ਸੱਟੇਬਾਜੀ ਰੈਕੇਟ ਦਾ ਖੁਲਾਸਾ ਕੀਤਾ। ਈ.ਡੀ. ਨੇ ਕਾਰਵਾਈ ਕਰਦੇ ਹੋਏ HSBC ਬੈਂਕ ਦੇ 4 ਖਾਤਿਆਂ 'ਚ ਜਮਾਂ 46.96 ਕਰੋੜ ਰੁਪਏ ਸੀਜ ਕੀਤੇ। ਇਸ ਤੋਂ ਇਲਾਵਾ ਈ.ਡੀ. ਨੇ 5 ਲੈਪਟਾਪ, 17 ਹਾਰਡ ਡਿਸਕ, ਫੋਨ ਅਤੇ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ।

ਤੁਹਾਨੂੰ ਦੱਸ ਦਈਏ ਕਿ ਈ.ਡੀ. ਨੇ ਇਹ ਛਾਪੇਮਾਰੀ ਹੈਦਰਾਬਾਦ 'ਚ ਦਰਜ ਹੋਏ ਸੱਟੇਬਾਜੀ ਦੇ ਮਾਮਲੇ ਤੋਂ ਬਾਅਦ ਕੀਤੀ ਸੀ। ਹੈਦਰਾਬਾਦ ਦੀ ਸਾਈਬਰ ਪੁਲਸ ਨੇ Dokypay Technology Private Ltd ਅਤੇ Linkyun Technology Pvt Ltd ਖਿਲਾਫ ਮਾਮਲਾ ਦਰਜ ਕਰਕੇ ਚੀਨ ਦੇ ਨਾਗਰਿਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਭਾਰਤ 'ਚ ਚੀਨੀ ਕੰਪਨੀਆਂ ਦਾ ਵੱਡਾ ਨੈੱਟਵਰਕ
ਹੈਦਰਾਬਾਦ ਮਾਮਲੇ ਦੀ ਜਾਂਚ 'ਚ ਪਤਾ ਲੱਗਾ ਸੀ ਕਿ ਚੀਨੀ ਕੰਪਨੀਆਂ ਭਾਰਤ 'ਚ ਸੱਟੇਬਾਜੀ ਦਾ ਵੱਡਾ ਨੈੱਟਵਰਕ ਚਲਾ ਰਹੀਆਂ ਸਨ। ਚੀਨੀ ਨਾਗਰਿਕ ਚੀਨ 'ਚ ਹੀ ਰਹਿਕੇ ਪਹਿਲਾਂ ਭਾਰਤ 'ਚ ਚਾਰਟਰਡ ਅਕਾਉਂਟੈਂਟਸ ਦੀ ਮਦਦ ਨਾਲ ਕਈ ਕੰਪਨੀਆਂ ਖੋਲ੍ਹਦੇ ਅਤੇ ਉਨ੍ਹਾਂ 'ਚ ਭਾਰਤੀਆਂ ਨੂੰ ਡਮੀ ਡਾਇਰੈਕਟਰ ਬਣਾ ਦਿੰਦੇ ਸਨ। ਇਨ੍ਹਾਂ ਲੋਕਾਂ ਦੇ ਜ਼ਰੀਏ ਹੀ ਭਾਰਤ 'ਚ HSBC ਬੈਂਕ 'ਚ ਖਾਤੇ ਵੀ ਖੁਲਵਾਏ ਜਾਂਦੇ ਸਨ।

ਕੁੱਝ ਸਮੇਂ ਬਾਅਦ ਚੀਨ ਦੇ ਇਹ ਨਾਗਰਿਕ ਭਾਰਤ ਆਉਂਦੇ ਅਤੇ ਕੰਪਨੀਆਂ ਦੀ ਡਾਇਰੈਕਟਰਸ਼ਿਪ ਲੈ ਲੈਂਦੇ ਸਨ। ਨਾਲ ਹੀ ਬੈਂਕ 'ਚ ਖੁਲਵਾਏ ਗਏ ਖਾਤੇ ਨੂੰ ਆਨਲਾਈਨ ਇਸਤੇਮਾਲ ਕਰਨ ਲਈ ਯੂਜਰ ਆਈ.ਡੀ. ਅਤੇ ਪਾਸਵਰਡ ਚੀਨ 'ਚ ਭੇਜ ਦਿੰਦੇ ਸਨ ਤਾਂਕਿ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਸਕੇ। ਬੈਂਕ ਖਾਤਿਆਂ ਦੇ ਨਾਲ Paytm, Cashfree, Razorpay ਵਾਲੇਟ ਵੀ ਅਕਾਉਂਟ ਖੋਲ੍ਹ ਰੱਖੇ ਸਨ, ਜਿਸ ਦੇ ਜ਼ਰੀਏ ਵੀ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ।

ਜਾਂਚ ਏਜੰਸੀਆਂ ਤੋਂ ਬਚਨ ਲਈ ਕੱਢੀ ਇਹ ਤਰਕੀਬ
ਇਨ੍ਹਾਂ ਚੀਨੀ ਕੰਪਨੀਆਂ ਨੇ ਸੱਟੇਬਾਜੀ ਲਈ ਕਈ ਵੈੱਬਸਾਈਟ ਬਣਾ ਰੱਖੇ ਸਨ, ਜਿਨ੍ਹਾਂ ਨੂੰ ਅਮਰੀਕਾ ਤੋਂ Cloudfare ਦੇ ਜ਼ਰੀਏ ਚਲਾਇਆ ਜਾ ਰਿਹਾ ਸੀ। ਇਸ ਵੈੱਬਸਾਈਟ ਦੇ ਜ਼ਰੀਏ ਇੱਥੇ ਭਾਰਤ 'ਚ ਲੋਕਾਂ ਨੂੰ ਸੱਟੇਬਾਜੀ ਲਈ ਝਾਂਸੇ 'ਚ ਲਿਆ ਜਾਂਦਾ ਸੀ ਅਤੇ ਫਿਰ ਐਪ ਦੇ ਜ਼ਰੀਏ ਸੱਟੇਬਾਜੀ ਕਰਵਾਈ ਜਾਂਦੀ ਸੀ। ਇਨ੍ਹਾਂ ਚੀਨੀ ਨਾਗਰਿਕਾਂ ਨੇ ਬਕਾਇਦਾ ਆਪਣੇ ਏਜੰਟ ਤਿਆਰ ਕਰ ਰੱਖੇ ਸਨ, ਜੋ ਸੱਟੇਬਾਜੀ ਲਈ ਨਵੇਂ ਲੋਕਾਂ ਨੂੰ ਤਿਆਰ ਕਰਦੇ ਸਨ।

Inder Prajapati

This news is Content Editor Inder Prajapati