ਆਮਰਪਾਲੀ ਦੇ ਨਿਰਦੇਸ਼ਕ ਈ.ਡੀ ਦੀ ਹਿਰਾਸਤ ''ਚ, 7 ਦਿਨ ਚੱਲੇਗੀ ਪੁੱਛਗਿੱਛ

01/18/2020 7:00:56 PM

ਲਖਨਊ — ਈ.ਡੀ. ਨੇ ਆਮਰਪਾਲੀ ਸਮੂਹ ਦੇ ਦੋ ਡਾਇਰੈਕਟਰਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਈ.ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਅਸੀਂ ਪੁੱਛਗਿੱਛ ਲਈ ਅਨਿਲ ਸ਼ਰਮਾ ਅਤੇ ਸ਼ਿਵਪ੍ਰਿਆ ਨੂੰ ਸੱਤ ਦਿਨਾਂ ਲਈ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ 'ਤੇ ਈ.ਡੀ. ਨੇ ਉਨ੍ਹਾਂ ਨੂੰ ਹਰਾਸਤ 'ਚ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਨਿਵੇਸ਼ਕਾ ਦੇ ਪੈਸੇ ਕਿਵੇਂ ਗਬਨ ਕੀਤੇ।
ਸੁਪਰੀਮ ਕੋਰਟ ਨੇ ਪਿਛਲੇ ਸਾਲ ਜੁਲਾਈ 'ਚ ਆਮਰਪਾਲੀ ਗਰੁੱਪ ਵੱਲੋਂ ਕੀਤੀ ਗਈ ਵਿੱਤੀ ਘਪਲੇ ਦੀ ਜਾਂਚ ਦਾ ਆਦੇਸ਼ ਦਿੱਤਾ ਸੀ, ਜਿਸ 'ਚ 42,000 ਘਰ ਖਰੀਦਦਾਰਾਂ ਦੇ ਪੈਸਿਆਂ ਨਾਲ ਹੇਰਾਫੇਰੀ ਕੀਤੀ ਗਈ ਸੀ। ਈ.ਡੀ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਿਥੇ ਜੇ.ਪੀ. ਮਾਰਗਨ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਦੀ ਸੰਭਾਵਨਾ ਹੈ।

Inder Prajapati

This news is Content Editor Inder Prajapati