ਮੋਇਨ ਕੁਰੈਸ਼ੀ ਖਿਲਾਫ ਈ.ਡੀ. ਦੀ ਕਾਰਵਾਈ, 9.35 ਕਰੋੜ ਰੁਪਏ ਦੀਆਂ ਸੰਪਤੀਆਂ ਅਟੈਚ

09/17/2019 7:43:47 PM

ਨਵੀਂ ਦਿੱਲੀ — ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਖਿਲਾਫ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਰਵਾਈ ਕਰਦੇ ਹੋਏ ਕਈ ਸੰਪਤੀਆਂ ਨੂੰ ਜੋੜਿਆ ਹੈ। ਭ੍ਰਿਸ਼ਟਾਚਾਰ ਮਾਮਲੇ 'ਚ ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਦੀ 9.35 ਕਰੋੜ ਰੁਪਏ ਦੀ ਕੁਲ ਸੰਪਤੀ ਨੂੰ ਜੋੜਿਆ ਗਿਆ ਹੈ। ਧਨ ਸੋਧ ਰੋਕਥਾਮ ਐਕਟ (PMLA) ਦੇ ਤਹਿਤ ਦਿੱਲੀ, ਰਾਜਸਥਾਨ, ਦੇਹਰਾਦੂਨ ਤੇ ਗੋਆ 'ਚ ਸਥਿਤ ਅਚੱਲ ਸੰਪਤੀਆਂ 'ਤੇ ਈ.ਡੀ. ਨੇ ਇਹ ਕਾਰਵਾਈ ਕੀਤੀ ਹੈ।

ਦੱਸ ਦਈਏ ਕਿ ਮੋਇਨ ਕੁਰੈਸ਼ੀ ਮੀਟ ਬਰਾਮਦਕਾਰ ਹੈ, ਉਸ 'ਤੇ ਟੈਕਸ ਚੋਰੀ ਦੇ ਕਈ ਦੋਸ਼ ਲੱਗੇ ਹਨ। ਮੀਟ ਕਾਰੋਬਾਰੀ ਦੀ ਸਫਲਤਾ ਤੋਂ ਬਾਅਗ ਉਸ ਨੇ 25 ਤੋਂ ਜ਼ਿਆਦਾ ਕੰਪਨੀਆਂ ਬਣਾਈਆਂ ਜੋ ਕੰਸਟਰੱਕਸ਼ਨ ਤੋਂ ਲੈ ਕੇ ਫੈਸ਼ਨ ਨਾਲ ਜੁੜੀ ਹੈ ਪਰ ਉਸ ਦੀ ਸਭ ਤੋਂ ਵੱਡੀ ਕੰਪਨੀ AMQ Agro ਹੀ ਹੈ ਜੋ ਮੀਟ ਬਰਾਮਦ ਕਰਦੀ ਹੈ।

Inder Prajapati

This news is Content Editor Inder Prajapati