ਫੋਰਟਿਸ ਹੈਲਥ ਕੇਅਰ ਦੇ ਸ਼ਿਵਿੰਦਰ ਸਿੰਘ ਨੂੰ ਈ.ਡੀ. ਨੇ ਕੀਤਾ ਗ੍ਰਿਫਤਾਰ

12/12/2019 10:32:06 PM

ਨਵੀਂ ਦਿੱਲੀ – ਈ. ਡੀ. ਨੇ ਰੈਲੀਗੇਅਰ ਫਿਨਵੈਸਟ ਲਿਮਟਿਡ ਆਰ. ਐੱਫ. ਐੱਲ. ਦੇ ਹੇਰਾਫੇਰੀ ਦੇ ਮਾਮਲੇ ਵਿਚ ਵੀਰਵਾਰ ਨੂੰ ਫੋਰਟਿਸ ਹੈਲਥ ਕੇਅਰ ਦੇ ਸ਼ਿਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀ ਟੀਮ ਤਿਹਾੜ ਜੇਲ ਪਹੁੰਚੀ ਅਤੇ ਸ਼ਵਿੰਦਰ ਸਿੰਘ ਨੂੰ ਕਾਲੇ ਧਨ ਨੂੰ ਸਫੈਦ ਕਰਨ ਨੂੰ ਰੋਕਣ ਬਾਰੇ ਕਾਨੂੰਨ ਅਧੀਨ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਸ ਦੀ ਆਰਥਿਕ ਜੁਰਮਾਂ ਬਾਰੇ ਸ਼ਾਖਾ ਨੇ ਪਿੱਛੇ ਜਿਹੇ ਹੀ ਉਸ ਨੂੰ ਅਤੇ ਹੋਰਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਿਜਸ ਪਿੱਛੋਂ ਸ਼ਿਵਿੰਦਰ ਸਿੰਘ ਤਿਹਾੜ ਜੇਲ ਵਿਚ ਅਦਾਲਤੀ ਹਿਰਾਸਤ ਵਿਚ ਸਨ। ਦਿੱਲੀ ਦੀ ਇਕ ਅਦਾਲਤ ਨੇ ਅੱਜ ਇਸ ਮਾਮਲੇ ਵਿਚ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਈ. ਡੀ. ਨੇ ਪਹਿਲਾਂ ਸ਼ਿਵਿੰਦਰ ਦੇ ਭਰਾ ਮਲਵਿੰਦਰ ਮੋਹਨ ਸਿੰਘ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

Inder Prajapati

This news is Content Editor Inder Prajapati