ਮਹਾਰਾਸ਼ਟਰ ਦੇ ਸਾਤਰਾ ''ਚ ਲੱਗੇ ਭੂਚਾਲ ਦੇ ਝਟਕੇ

08/19/2017 11:23:43 PM

ਮੁੰਬਈ— ਮਹਾਰਾਸ਼ਟਰ ਦੇ ਸਾਤਰਾ 'ਚ ਸ਼ਨੀਵਾਰ ਦੇਰ ਸ਼ਾਮ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.5 ਮਾਪੀ ਗਈ ਹੈ। ਸ਼ੁਰੂਆਤੀ ਖਬਰਾਂ ਮੁਤਾਬਕ ਭੂਚਾਲ ਨਾਲ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ।