ਦਿੱਲੀ ਸਣੇ ਉੱਤਰਾਖੰਡ 'ਚ ਲੱਗੇ ਭੂਚਾਲ ਦੇ ਝਟਕੇ

11/19/2019 7:20:10 PM

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. 'ਚ ਮੰਗਲਵਾਰ ਦੀ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਸ ਦੀ ਤੀਬਰਤਾ ਰੀਕਟਰ ਸਕੇਲ 'ਤੇ 5 ਦੱਸੀ ਜਾ ਰਹੀ ਹੈ। ਦਿੱਲੀ ਐੱਨ.ਸੀ.ਆਰ. ਦੇ ਨਾਲ-ਨਾਲ ਉੱਤਰਾਖੰਡ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੇ ਕੇਂਦਰ ਭਾਰਤ-ਨੇਪਾਲ ਸਰਹੱਦ 'ਤੇ ਸੀ। ਫਿਲਹਾਲ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Inder Prajapati

This news is Content Editor Inder Prajapati