ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ''ਚ ਭੂਚਾਲ ਦੇ ਹਲਕੇ ਝਟਕੇ

03/06/2017 1:03:38 PM

ਸ਼੍ਰੀਨਗਰ— ਉੱਤਰ ਪੱਛਮੀ ਜੰਮੂ-ਕਸ਼ਮੀਰ ''ਚ ਅੱਜ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ''ਤੇ 4.8 ਦੱਸੀ ਜਾ ਰਹੀ ਹੈ। 
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪਿਛਲੇ ਮਹੀਨੇ 28 ਫਰਵਰੀ ਨੂੰ ਵੀ ਸੂਬੇ ''ਚ ਭੂਚਾਲ ਦੇ ਝਟਕੇ ਮਹਿਸੂਸ ਕੀਤਾ ਗਏ ਸਨ ਉਸ ਸਮੇਂ ਇਸ ਦੀ ਤੀਬਰਤਾ ਰਿਕਟਰ ਪੈਮਾਨੇ ''ਤੇ 5.5 ਮਾਪੀ ਗਈ ਸੀ। ਇਸ ਭੂਚਾਲ ਦਾ ਕੇਂਦਰ ਤਜਾਕਿਸਤਾਨ ''ਚ ਪਾਇਆ ਗਿਆ ਸੀ।